ਮਾਨਸਾ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਕੇ ਮਨਾਇਆ ਜਾ ਰਿਹਾ ਰੋਡ ਸੇਫ਼ਟੀ ਮਹੀਨਾ
ਮਾਨਸਾ: ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੇਫਟੀ ਦੇ ਲਈ ਨੈਸ਼ਨਲ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਹੈ, ਜੋ 18 ਜਨਵਰੀ ਤੋਂ 17 ਫ਼ਰਵਰੀ ਤੱਕ ਮਨਾਇਆ ਜਾਵੇਗਾ। ਇਸ ਦੇ ਚਲਦਿਆਂ ਲੋਕਾਂ ਨੂੰ ਦੁਰਘਟਨਾਵਾਂ ਤੋਂ ਬਚਾਉਣ ਦੇ ਲਈ ਜਿੱਥੇ ਜਾਗਰੂਕ ਕੀਤਾ ਜਾ ਰਿਹਾ ਤੇ ਉਥੇ ਵਹੀਕਲਾਂ ਦੇ ਉੱਪਰ ਰਿਫ਼ਲੈਕਟਰ ਲਗਾਏ ਜਾ ਰਹੇ ਹਨ। ਮਾਨਸਾ ਦੇ ਥਾਣਾ ਸਿਟੀ 2 ਦੇ ਐਸਐਚਓ ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਐਸਐਸਪੀ ਮਾਨਸਾ ਸੁਰਿੰਦਰ ਲਾਂਬਾ ਦੇ ਹਦਾਇਤ ਅਨੁਸਾਰ ਪੰਜਾਬ ਪੁਲੀਸ ਵੱਲੋਂ ਰੋਡ ਸੇਫ਼ਟੀ ਮਹੀਨਾ ਮਨਾਇਆ ਜਾ ਰਿਹਾ ਹੈ। ਉਸੇ ਤਹਿਤ ਮਾਨਸਾ ਦੇ ਬੱਸ ਸਟੈਂਡ ਅਤੇ ਟੈਕਸੀ ਸਟੈਂਡ 'ਤੇ ਟੈਕਸੀ ਡਰਾਈਵਰਾਂ ਨੂੰ ਰੋਡ ਸੇਫਟੀ ਐਕਟ ਦੇ ਤਹਿਤ ਜਾਗਰੂਕ ਕੀਤਾ ਗਿਆ ਤੇ ਰਿਫਲੈਕਟਰ ਲਾਏ ਗਏ।