ਪੈਂਡਿੰਗ ਸ਼ਿਕਾਇਤਾਂ ਦੇ ਨਿਪਟਾਰੇ ਲਈ ਮਾਨਸਾ ਪੁਲਿਸ ਨੇ ਲਗਾਇਆ ਕੈਂਪ - ਮਾਨਸਾ ਪੁਲਿਸ ਨੇ ਲਗਾਇਆ ਕੈਂਪ
ਮਾਨਸਾ: ਸਥਾਨਕ ਪੁਲਿਸ ਵੱਲੋਂ ਪੈਂਡਿੰਗ ਪਈਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਤਿੰਨੋਂ ਸਬ ਡਿਵੀਜ਼ਨਾਂ 'ਚ ਕੈਂਪ ਲਗਾਇਆ ਗਿਆ। ਲੋਕਾਂ ਵੱਲੋਂ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਵਾਉਣ ਦੇ ਲਈ ਪੁਲਿਸ ਦੇ ਸ਼ਿਕਾਇਤ ਦਰਬਾਰ ਵਿੱਚ ਪਹੁੰਚ ਕੀਤੀ ਗਈ, ਜਿਥੇ ਉਨ੍ਹਾਂ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਪਣੇ ਪੱਖ ਪੇਸ਼ ਕੀਤੇ। ਡੀਐਸਪੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਐੱਸਐੱਸਪੀ ਮਾਨਸਾ ਸੁਰਿੰਦਰ ਲਾਂਬਾ ਦੀ ਯੋਗ ਅਗਵਾਈ ਹੇਠ ਮਾਨਸਾ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਪੈਂਡਿੰਗ ਕੇਸ ਪਏ ਹਨ, ਉਨ੍ਹਾਂ ਦੇ ਨਿਪਟਾਰੇ ਲਈ ਅੱਜ ਇੱਕ ਮੈਗਾ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ 600 ਦੇ ਕਰੀਬ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ।