ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਨੇ ਕੀਤਾ ਫਲੈਗ ਮਾਰਚ - ਮਾਨਸਾ ਵਿਖੇ ਫਲੈਗ ਮਾਰਚ
ਮਾਨਸਾ: ਜ਼ਿਲ੍ਹਾ ਪੁਲਿਸ ਵੱਲੋਂ ਐਸ.ਐਸ.ਪੀ ਦੀਪਕ ਪਰਾਕ ਦੀ ਯੋਗ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ਵਿਧਾਨ ਸਭਾਂ ਚੋਣਾ ਦੇ ਮੱਦੇਨਜ਼ਰ ਲੋਕਾਂ ਨੂੰ ਆਪਣੀ ਵੋਟ ਬਿਨ੍ਹਾਂ ਡਰ- ਭੈਅ ਦੇ ਸਹੀ ਇਸਤੇਮਾਲ ਕਰਨ, ਚੋਣ ਪ੍ਰਕਿਰਿਆ ਨਿਰਵਿਘਨ ਨੇਪਰੇ ਚਾੜ੍ਹਨ ਅਤੇ ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਵਿਵਸਥਾਂ ਬਹਾਲ ਰੱਖਣ ਲਈ ਤਿੰਨੇ ਵਿਧਾਨ ਸਭਾ ਹਲਕਿਆਂ ਮਾਨਸਾ, ਸਰਦੂਲਗੜ ਅਤੇ ਬੁਢਲਾਡਾ ਵਿਖੇ ਫਲੈਗ ਮਾਰਚ ਕੱਢੇ ਗਏ। ਐਸ.ਐਸ.ਪੀ.ਮਾਨਸਾ ਨੇ ਦੱਸਿਆ ਕਿ ਚੋਣਾਂ ਦੌਰਾਨ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ।