ਮਾਨਸਾ ਪੁਲਿਸ ਨੇ ਆਈਪੀਐਲ ਦੇ ਮੈਚਾਂ ਉੱਤੇ ਸੱਟਾ ਲਗਾਉਣ ਵਾਲੇ ਦੋ ਵਿਅਕਤੀ ਕੀਤੇ ਕਾਬੂ - Mansa police arrest two IPL betting men
ਮਾਨਸਾ: ਮਾਨਸਾ ਪੁਲਿਸ ਨੇ ਆਈਪੀਐਲ ਦੇ ਮੈਚਾਂ ਉੱਤੇ ਸੱਟਾ ਲਗਾਉਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਡੀ.ਐਸ.ਪੀ ਹਰਜਿੰਦਰ ਸਿੰਘ ਗਿੱਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੱਟੇ ਬਾਜ਼ੀ ਲਗਾਉਣ ਦੀ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਥਾਣਾ ਸਿਟੀ-1 ਦੀ ਪੁਲਿਸ ਨੇ ਕਪਿਲ ਕੁਮਾਰ ਦੇ ਘਰ ਉੱਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਿਸ ਨੂੰ ਕਪਿਲ ਕੁਮਾਰ ਤੇ ਹਰੀਸ਼ ਕੁਮਾਰ ਕ੍ਰਿਕੇਟ ਮੈਚਾਂ ਉੱਤੇ ਸੱਟਾ ਲਗਾਉਂਦੇ ਮਿਲੇ। ਪੁਲਿਸ ਨੇ ਦੋਨਾਂ ਨੂੰ ਗ੍ਰਿਫ਼ਤਾਰ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਹਰੀਸ਼ ਤੇ ਕਪਿਲ ਕੋਲੋਂ 1 ਲੈਪਟਾਪ, 1 ਬੈਗ, 12 ਮੋਬਾਈਲ, 500 ਰੁਪਏ ਦੀ ਨਗਦੀ ਸਮੇਤ ਹੋਰ ਵੀ ਸਮਾਨ ਬਰਾਮਦ ਹੋਇਆ ਹੈ।