ਆਪ ਤੋਂ ਕਾਂਗਰਸੀ ਬਣੇ ਨਾਜਰ ਸਿੰਘ ਮਾਨਸ਼ਾਹੀਆ ਨੂੰ ਵਰਕਰ ਨੇ ਫੋਨ ਕਰ ਪਾਇਆਂ ਲਾਹਨਤਾਂ - aap
ਚੋਣਾਂ ਦੌਰਾਨ ਜਿੱਥੇ ਰਾਜਨੀਤਿਕ ਲੀਡਰਾ ਵੱਲੋਂ ਦਲ ਬਦਲਣ ਦੀ ਕਵਾਇਦ ਸ਼ੁਰੂ ਹੋ ਜਾਂਦੀ ਹੈ। ਉੱਥੇ ਹੀ ਪਾਰਟੀ ਜਾਂ ਨੇਤਾ ਦੇ ਨਾਲ ਖੜ੍ਹੇ ਵਰਕਰਾਂ ਦੇ ਮਨਾਂ ਨੂੰ ਗਹਿਰੀ ਸੱਟ ਵੀ ਵਜਦੀ ਹੈ। ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੂੰ ਹੁਣ ਫੋਨ ਕਰ ਵਰਕਰ ਪੈਸੇ ਲੈ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾ ਰਹੇ ਹਨ। ਹਾਲਾਂਕਿ ਵਿਧਾਇਕ ਪੈਸੇ ਲੈਣ ਦੀ ਗੱਲ ਨੂੰ ਸਿਰੇ ਤੋ ਨਕਾਰ ਰਹੇ ਹਨ। ਪਰ ਉਥੇ ਹੀ ਦਲ ਬਦਲਨ ਵਾਲੇ ਨਾਜਰ ਸਿੰਘ ਕਹਿ ਰਹੇ ਹਨ, ਕਿ ਆਮ ਆਦਮੀ ਪਾਰਟੀ ਕਈ ਧੜਿਆਂ 'ਚ ਵੰਡੀ ਗਈ ਹੈ 'ਤੇ ਹਲਕੇ ਦੇ ਕੰਮ ਨਹੀਂ ਹੋ ਰਹੇ ਹਨ। ਜਿਸ ਕਾਰਨ ਉਹ ਹਲਕੇ ਦੇ ਵਿਕਾਸ ਨੂੰ ਧਿਆਨ 'ਚ ਰੱਖਦੇ ਹੋਏ, ਕਾਂਗਰਸ 'ਚ ਸ਼ਾਮਲ ਹੋਏ ਹਨ।