ਮਾਨਸਾਂ ਦੇ ਕਿਸਾਨਾਂ ਨੇ ਸ਼ੁਰੂ ਕੀਤੀ ਕਣਕ ਦੀ ਵਾਢੀ - ਕਿਸਾਨਾਂ ਨੇ ਸ਼ੁਰੂ ਕੀਤੀ ਕਣਕ ਦੀ ਵਾਢੀ
ਮਾਨਸਾ : ਕੋਰੋਨਾ ਸੰਕਟ ਕਾਰਨ ਜਾਰੀ ਕਰਫਿਊ ਦੇ ਚਲਦੇ ਇਸ ਵਾਰ ਕਿਸਾਨਾਂ ਦੀ ਕਣਕ ਦੀ ਕਟਾਈ ਦੇਰੀ ਨਾਲ ਹੋ ਰਹੀ ਹੈ। ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਮਾਨਸਾ ਦੇ ਕਿਸਾਨਾਂ ਵੱਲੋਂ ਮਸ਼ੀਨਾਂ ਰਾਹੀਂ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਮਜ਼ਦੂਰ ਦੀ ਕਮੀ ਦੇ ਚਲਦੇ ਕਿਸਾਨ ਖ਼ੁਦ ਕਣਕ ਦੀ ਕਟਾਈ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪੰਜਾਬ ਕੁਇੰਟਲ ਤੱਕ ਮੰਡੀਆਂ ਚੋਂ ਕਣਕ ਲਿਆਉਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਦੀ ਫਸਲ ਰੁਲੇਗੀ, ਜਿਨ੍ਹਾਂ ਲੋਕਾਂ ਕੋਲ ਵਾਧੂ ਫਸਲ ਹੈ ਉਨ੍ਹਾਂ ਕਿਸਾਨਾਂ ਲਈ ਸਰਕਾਰ ਨੂੰ ਤੁਰੰਤ ਕੋਈ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ।