ਜਨਤਾ ਕਰਫਿਊ ਦੇ ਦੌਰਾਨ ਮਾਨਸਾ ਜ਼ਿਲ੍ਹਾ ਪੂਰਾ ਬੰਦ, ਪੁਲਿਸ ਨੇ ਕੀਤਾ ਧੰਨਵਾਦ - public curfew
ਜਨਤਾ ਕਰਫਿਊ ਦੇ ਐਲਾਨ ਤੋਂ ਬਾਅਦ ਮਾਨਸਾ ਜ਼ਿਲ੍ਹਾ ਪੂਰਨ ਬੰਦ ਦਿਖਾਈ ਦੇ ਰਿਹਾ ਹੈ। ਮਾਨਸਾ ਵਿਖੇ ਗਸ਼ਤ ਕਰ ਰਹੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਨਤਾ ਕਰਫਿਊ ਦੇ ਐਲਾਨ 'ਤੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਐਮਰਜੈਂਸੀ ਕਿਸੇ ਨੂੰ ਕੋਈ ਜ਼ਰੂਰਤ ਹੈ ਤਾਂ ਉਹ ਵਿਅਕਤੀ ਹੀ ਬਾਹਰ ਆ ਰਿਹਾ ਹੈ ਅਤੇ ਪੁਲਿਸ ਵੱਲੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਉਸ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਗੇ ਵੀ ਜਨਤਾ ਕਰਫਿਊ ਵਧਾਉਣ ਦੀ ਲੋੜ ਪਈ ਤਾਂ ਉਮੀਦ ਹੈ ਕਿ ਮਾਨਸਾ ਜ਼ਿਲ੍ਹੇ ਦੇ ਲੋਕ ਇਸੇ ਤਰ੍ਹਾਂ ਸਾਥ ਦਿੰਦੇ ਰਹਿਣਗੇ।
Last Updated : Mar 22, 2020, 8:34 PM IST