ਮਾਨਸਾ : ਨੌਜਵਾਨਾਂ ਦੀ ਨਵੇਕਲੀ ਪਹਿਲ ਸਾਇਕਲਾਂ 'ਤੇ ਲੋਕਾਂ ਨੂੰ ਕੋਰੋਨਾ ਬਾਰੇ ਕਰ ਰਹੇ ਨੇ ਜਾਗਰੂਕ - 22 ਮਾਰਚ ਨੂੰ ਜਨਤਾ ਕਰਫ਼ਿਊ
ਭਾਰਤ ਵਿੱਚ 22 ਮਾਰਚ ਨੂੰ ਜਨਤਾ ਕਰਫ਼ਿਊ ਦਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਮਾਨਸਾ ਦੇ ਨੌਜਵਾਨਾਂ ਵੱਲੋਂ ਇੱਕ ਨਿਵੇਕਲੀ ਪਹਿਲ ਕਦਮੀ ਕੀਤੀ ਗਈ ਹੈ। ਜੋ ਕਿ ਆਪਣੇ ਸਾਈਕਲਾਂ ਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਤਖਤੀਆਂ ਲਗਾ ਕੇ ਲੋਕਾਂ ਨੂੰ ਸ਼ਹਿਰ ਵਿੱਚ ਜਾਗਰੂਕ ਕਰ ਰਹੇ ਹਨ। ਇਨ੍ਹਾਂ ਨੌਜਵਾਨਾਂ ਨੇ ਮਾਨਸਾ ਸ਼ਹਿਰ 'ਚ ਮਾਸਿਕ, ਸਾਬਣ ਅਤੇ ਸਲਮ ਏਰੀਏ 'ਚ ਹੱਥ ਧੋਣ ਦੇ ਲਈ ਵੀ ਲੋਕਾਂ ਨੂੰ ਜਾਗਰੂਕ ਕੀਤਾ ਹੈ ਤਾਂ ਕਿ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ।