ਮਾਨਸਾ: ਸਾਈਬਰ ਕ੍ਰਾਈਮ ਬਾਰੇ ਲੋਕਾ ਨੂੰ ਨੁੱਕੜ ਨਾਟਕ ਰਾਹੀਂ ਕੀਤਾ ਜਾ ਰਿਹੈ ਜਾਗਰੂਕ - ਸਾਈਬਰ ਕ੍ਰਾਈਮ
ਮਾਨਸਾ: ਇੰਟਰਨੈਟ ਰਾਹੀਂ ਹੋ ਰਹੇ ਅਪਰਾਧਾਂ ਦੇ ਕੇਸਾਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਜਿਸ ਦੇ ਮੱਦੇਨਜ਼ਰ ਸਥਾਨਕ ਪੁਲਿਸ ਨੇ ਪੀਸ ਫਾਉਂਡੇਸ਼ਨ ਦੀ ਮਦਦ ਨਾਲ ਸ਼ਹਿਰ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ ਕਰਵਾ ਰਹੇ ਹਨ। ਇਸ ਮੌਕੇ ਗੱਲ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਈਬਰ ਕ੍ਰਾਈਮ 'ਚ ਹੋ ਰਹੀਆਂ ਠੱਗੀਆਂ ਬਾਰੇ ਲੋਕਾਂ ਨੂੰ ਸੁਚੇਤ ਕਰਨ ਲਈ ਨੁੱਕੜ ਨਾਟਕ ਖੇਡੇ ਜਾ ਰਹੇ ਹਨ।