ਮਨਰੇਗਾ ਯੂਨੀਅਨ ਕੀਤਾ ਪੰਜਾਬ ਸਰਕਾਰ ਖ਼ਿਲਾਫ਼ ਰੋਸ਼ ਪ੍ਰਦਰਸ਼ਨ
ਸ੍ਰੀ ਮੁਕਤਸਰ ਸਾਹਿਬ: ਸ਼ੱਕਰਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਤੇ ਮਨਰੇਗਾ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆਂ ਕਿ ਸਾਨੂੰ ਦਸ ਸਾਲਾਂ ਤੋਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਅਸੀਂ ਪਿੰਡਾਂ ਵਿੱਚ ਮਨਰੇਗਾ ਦਾ ਕੰਮ ਕਰ ਰਹੇ ਹਾਂ। ਸਰਕਾਰ ਵਿਕਾਸ ਦੇ ਕੰਮ ਸਾਡੇ ਤੋਂ ਕਰਵਾ ਰਹੀ ਹੈ, 2008 ਤੋਂ ਲੈ ਕੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ। ਸਰਕਾਰ ਖ਼ਿਲਾਫ਼ ਸਾਡੇ ਲਗਾਤਾਰ ਧਰਨੇ ਚੱਲ ਰਹੇ, ਭਾਰਤ ਸਰਕਾਰ ਨੇ ਸਾਡੇ ਨਾਲ ਕੋਈ ਤਾਲਮੇਲ ਨਹੀਂ ਕੀਤਾ, ਅੱਗੇ ਪਹਿਲਾਂ ਸਾਡੀਆਂ ਮੀਟਿੰਗਾਂ ਹੋਈਆਂ ਸੀ। ਪਰ ਸਰਕਾਰ ਨੇ ਸਾਨੂੰ ਲਾਰਿਆਂ ਵਿੱਚ ਰੱਖਿਆ। ਜਿਸ ਕਾਰਨ ਅਸੀਂ ਅੱਜ ਸੜਕਾਂ ਤੇ ਰੁੱਲਣ ਲਈ ਮਜਬੂਰ ਹੋ ਗਏ ਹਾਂ, ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।