ਨਾਰਾਜ਼ ਮੁਲਾਜ਼ਮਾਂ ਨੇ ਖਜ਼ਾਨਾ ਮੰਤਰੀ ਦੇ ਹੱਥ ਵਿੱਚ ਫੜਾਇਆ ਕਟੋਰਾ
ਚੰਡੀਗੜ੍ਹ ਵਿਖੇ ਤਨਖ਼ਾਹਾਂ ਨਾ ਮਿਲਣ ਤੋਂ ਨਾਰਾਜ਼ ਤਕਨੀਕੀ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਅਨੌਖਾ ਪ੍ਰਦਰਸ਼ਨ ਕੀਤਾ। ਮਨਪ੍ਰੀਤ ਬਾਦਲ ਦੀ ਫੋਟੋ ਨਾਲ ਛੇੜਛਾੜ ਕਰਕੇ ਉਨ੍ਹਾਂ ਨੂੰ ਭਿਖਾਰੀ ਦੇ ਰੂਪ ਵਿੱਚ ਵਿਖਾਇਆ ਤੇ ਹੱਥ ਵਿੱਚ ਕਟੌਰਾ ਦੇ ਦਿੱਤਾ। ਇਸ ਪੋਸਟਰ ਤੇ ਖ਼ਾਲੀ ਖਜ਼ਾਨਾ ਮੰਤਰੀ ਲਿਖਿਆ ਗਿਆ ਹੈ।