GST ਵਿੱਚ ਸੋਧ ਕਰਨ ਦੀ ਬਜਾਏ ਭੰਗ ਕਰ ਕੇ ਦੁਬਾਰਾ ਬਣਾਉਣ ਦੀ ਲੋਂੜ: ਮਨਪ੍ਰੀਤ ਬਾਦਲ - ਵਿੱਤ ਮੰਤਰੀ ਮਨਪ੍ਰੀਤ ਬਾਦਲ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੇਸ਼ ਦੀ ਆਰਥਿਕ ਹਾਲਤ 'ਤੇ ਬੋਲਦਿਆਂ ਕਿਹਾ ਕਿ ਜੇ ਇੱਕ ਦੇਸ਼ ਮਜ਼ਬੂਤ ਹੋਵੇ, ਤਾਂ ਪੜੋਸੀ ਦੇਸ਼ ਕਿਸੇ ਵੀ ਤਰ੍ਹਾਂ ਦੀ ਛੇੜਖਾਨੀ ਨਹੀਂ ਕਰਦਾ, ਪਰ ਸਾਡੇ ਦੇਸ਼ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੈ। ਇਹੀਂ ਕਾਰਨ ਹੈ ਪੜੋਸੀ ਮੁਲਕ ਸਾਡੇ ਨਾਲ ਛੇੜਖਾਨੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋਂੜ ਹੈ। ਉਨ੍ਹਾਂ ਕਿਹਾ ਸਾਨੂੰ ਜੀਡੀਪੀ ਵਿੱਚ ਵਾਧਾ ਕਰਨਾ ਚਾਹੀਦਾ ਹੈ, ਤਾਂ ਜੋ ਦੇਸ਼ ਦੀ ਆਰਮੀ ਕੋਲ ਵੀ ਚੰਗੇ ਤਕਨੀਕੀ ਹਥਿਆਰ ਹੋਣ ਤੇ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਦੇ ਕੋਲ ਵੀ ਰੋਜ਼ਗਾਰ ਜਾਂ ਚੰਗਾ ਵਪਾਰ ਹੋਣਾ ਜ਼ਰੂਰੀ ਹੈ। ਉਥੇ ਹੀ ਜੀਐੱਸਟੀ ਦੇ ਵਿਸ਼ੇ 'ਤੇ ਬੋਲਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਜੀਐੱਸਟੀ ਦੇ ਕਾਨੂੰਨ ਵਿੱਚ ਕਾਫੀ ਗ਼ਲਤੀਆਂ ਹਨ, ਜਿਨ੍ਹਾਂ ਨੂੰ ਸਹੀ ਕਰਨਾ ਮੁੱਖ ਲੋਂੜ ਹੈ। ਉਨ੍ਹਾਂ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਜੀਐੱਸਟੀ ਦੇ ਮੌਜੂਦਾ ਢਾਂਚੇ ਨੂੰ ਭੰਗ ਕਰਕੇ ਦੁਬਾਰਾ ਬਣਾਇਆ ਜਾਵੇ ਤਾਂ ਜੋ ਇਸ ਦੀ ਗ਼ਲਤੀਆਂ ਨੂੰ ਸੁਧਾਰਿਆਂ ਜਾ ਸਕੇ।