ਮਨਪ੍ਰੀਤ ਇਯਾਲੀ ਦੀ ਜਿੱਤ ਉੱਤੇ ਮਿਨੀ ਛਪਾਰ ਵਿੱਚ ਖ਼ੁਸ਼ੀ ਦਾ ਮਾਹੌਲ - ਹਲਕਾ ਦਾਖਾਂ ਵਿੱਚ ਅਕਾਲੀ ਦਲ ਦੀ ਜਿੱਤ
ਲੁਧਿਆਣਾ ਦੇ ਹਲਕਾ ਦਾਖਾ ਵਿੱਚ ਅਕਾਲੀ ਦਲ ਦੀ ਜਿੱਤ ਦੀ ਖ਼ੁਸ਼ੀ ਦੇ ਮੱਦੇਨਜ਼ਰ ਮਿਨੀ ਛਪਾਰ ਵਿੱਚ ਲੱਡੂ ਵੰਡੇ ਗਏ। ਹਲਕਾ ਦਾਖਾ ਨਾਲ ਲੱਗਦੇ ਚਾਰ ਪਿੰਡ ਛਪਾਰ ਲਤਾਲਾ ਤੇ ਧੂਲਕੋਟ ਜਿਸ ਦੀ ਬਾਗਡੋਰ ਪਾਰਟੀ ਵਲੋਂ ਹਲਕਾ ਅਮਰਗੜ ਦੇ ਸਾਬਕਾ ਐਮਐਲਏ ਇਕਬਾਲ ਸਿੰਘ ਝੂੰਦਾ ਸੰਭਾਲ ਰਹੇ ਸਨ। ਉਨ੍ਹਾਂ ਨੇ ਇੱਥੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਜਿੱਤ ਦੀ ਖੂਸ਼ੀ ਮਨਾਈ ਤੇ ਲੋਕਾਂ ਵਿਚ ਲੱਡੂ ਵੰਡੇ। ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਮਨਪ੍ਰੀਤ ਇਯਾਲੀ ਦਾ ਸਾਥ ਦੇ ਕੇ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਹੀ ਅਕਾਲੀ ਦਲ ਨਾਲ ਲਗਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇੱਥੇ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਪੁੱਜੇ ਸਨ ਤਾਂ ਉਨ੍ਹਾਂ ਨੇ ਮਿਨੀ ਛਪਾਰ ਪਿੰਡ ਨੂੰ ਗੋਦ ਲੈਣ ਦੀ ਬੇਨਤੀ ਕੀਤੀ ਗਈ ਸੀ ਹੁਣ ਇਹ ਮੌਕਾ ਹੈ ਕਿ ਇਸ 'ਤੇ ਅਮਲ ਕੀਤਾ ਜਾਵੇ।