ਪੰਜਾਬ ਦੀ ਬਾਰਬਰੀ ਨਹੀਂ ਕਰ ਸਕਦੇ ਮਨੋਹਰ ਲਾਲ-ਰਾਜ ਕੁਮਾਰ ਵੇਰਕਾ - ਗੰਨੇ ਦੀ ਐਮਸਪੀ 'ਚ 2 ਰੁਪਏ ਦਾ ਵਾਧਾ
ਚੰਡੀਗੜ੍ਹ :ਪੰਜਾਬ ਕਾਂਗਰਸ ਦੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ 'ਤੇ ਨਿਸ਼ਾਨਾ ਸਾਧਿਆ ਹੈ। ਵੇਰਕਾ ਨੇ ਆਖਿਆ ਕਿ ਜੇਕਰ ਖੱਟਰ ਕਿਸਾਨ ਹਿਤੈਸ਼ੀ ਨੇ ਤਾਂ ਉਹ ਕਿਸਾਨਾਂ ਨੂੰ ਮੁਫ਼ਤ ਬਿਜਲੀ ਤੇ ਮੁਫਤ ਪਾਣੀ ਮੁਹੱਇਆ ਕਰਵਾਉਣ ਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸੋਚਦੇ ਹਨ ਕਿ ਉਹ ਪੰਜਾਬ ਦੀ ਬਰਾਬਰੀ ਕਰ ਲੈਣਗੇ, ਪਰ ਉਹ ਅਜਿਹਾ ਕਦੇ ਵੀ ਨਹੀਂ ਕਰ ਸਕਦੇ, ਕਿਉਂਕਿ ਉਹ ਕਿਸਾਨ ਵਿਰੋਧੀ ਹਨ ਤੇ ਪੰਜਾਬ ਕਿਸਾਨ ਹਿਤੈਸ਼ੀ ਹੈ। ਰਾਜ ਕੁਮਾਰ ਵੇਰਕਾ ਨੇ ਹਰਿਆਣਾ ਸਰਕਾਰ ਵੱਲੋਂ ਗੰਨੇ ਦੀ ਐਮਸਪੀ 'ਚ 2 ਰੁਪਏ ਦਾ ਵਾਧਾ ਕਰਨ ਤੋਂ ਬਾਅਦ ਇਹ ਬਿਆਨ ਦਿੱਤਾ ਹੈ।