ਮਨੀਸ਼ ਤਿਵਾੜੀ ਲੋਕ ਸਭਾ 'ਚ ਵਿਦਿਅਕ ਕਰਜ਼ੇ ਦੀ ਮੁਆਫੀ ਬਾਰੇ ਬੋਲੇ - ਵਿਦਿਅਕ ਕਰਜ਼ੇ ਦੀ ਮੁਆਫੀ
ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਆਨੰਦਪੁਰ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਵਿਦਿਅਕ ਕਰਜ਼ੇ ਦੀ ਮੁਆਫ 'ਤੇ ਬੋਲੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਬੇਰੁਜ਼ਗਾਰੀ ਇੰਨੀ 45 ਸਾਲਾਂ ਵਿੱਚ ਨਹੀ ਵਧੀ, ਜਿਨ੍ਹੀ ਮੋਦੀ ਸਰਕਾਰ ਵਿੱਚ ਵਧ ਚੁੱਕੀ ਹੈ। ਮਨੀਸ਼ ਤਿਵਾੜੀ ਨੇ ਵਿਦਿਅਕ ਕਰਜ਼ੇ ਬਾਰੇ ਕਿਹਾ ਇਸ ਦਾ ਮਤਲਬ ਹੈ ਆਪ ਵਿੱਦਿਅਕ ਕਰਜ਼ਾ ਲਓ ਅਤੇ ਸਿੱਖਿਆ ਪ੍ਰਪਾਤ ਕਰੋ, ਇਸ ਤੋਂ ਤੁਹਾਨੂੰ ਰੁਜ਼ਗਾਰ ਮਿਲੇਗਾ। ਜੋ ਰੁਜ਼ਗਾਰ ਤੋਂ ਕਮਾਈ ਪ੍ਰਪਾਤ ਹੋਵੇਗੀ ਉਸ ਨਾਲ ਕਰਜ਼ਾ ਵਾਪਸ ਕਰਨਾ ਹੋਵੇਗਾ ਪਰ ਇੱਥੇ ਨੌਜਵਾਨਾਂ ਨੂੰ ਰੁਜ਼ਗਾਰ ਨਹੀ ਮਿਲਿਆ ਕਰਜ਼ਾ ਵਾਪਸ ਕਿੱਥੇ ਕਰੇ।