ਆਪ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਮਨੀਸ਼ ਸਿਸੋਦੀਆ - ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ
ਅੰਮ੍ਰਿਤਸਰ: ਹਲਕਾ ਪੁਰਬੀ ਤੋਂ ਆਪ ਉਮੀਦਵਾਰ ਜੀਵਨਜੌਤ ਕੌਰ ਦੇ ਹੱਕ ਵਿੱਚ ਡੋਰ ਟੂ ਡੌਰ ਪ੍ਰਚਾਰ ਕਰਨ ਲਈ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਹੁੰਚੇ। ਜਿਹਨਾਂ ਵੱਲੋਂ ਲੋਕਾਂ ਨੂੰ ਆਪ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਉਹਨਾਂ ਕਿਹਾ ਕਿ ਅੱਜ ਪੰਜਾਬ ਨੂੰ ਲੋੜ ਹੈ ਆਪ ਪਾਰਟੀ ਦੇ ਹੱਕ ਵਿੱਚ ਨਿੱਤਰ ਕੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਉਣ ਦੀ, ਜਿਸਦੇ ਚੱਲਦੇ ਹਲਕਾ ਪੁਰਬੀ ਤੋਂ ਉਮੀਦਵਾਰ ਜੀਵਨਜੌਤ ਕੌਰ ਦੇ ਹੱਕ ਵਿੱਚ ਪਹੁੰਚੇ ਹਾਂ।