ਅੱਜ ਤੋਂ 4 ਦਿਨਾਂ ਲਈ ਪੰਜਾਬ ਦੀਆਂ ਮੰਡੀਆਂ ਬੰਦ
ਮੋਗਾ: ਮੋਦੀ ਸਰਕਾਰ ਵੱਲੋਂ ਪੰਜਾਬ ਵਿੱਚ ਆੜ੍ਹਤੀਆਂ ਉਪਰ ਛਾਪੇਮਾਰੀ ਕਰਵਾਉਣ ਦੇ ਰੋਸ ਵੱਜੋਂ ਆੜ੍ਹਤੀਆ ਐਸੋਸੀਏਸ਼ਨ ਨੇ ਚਾਰ ਦਿਨਾਂ ਲਈ ਪੰਜਾਬ ਦੀਆ ਮੰਡੀਆਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਥੇ ਹੰਗਾਮੀ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਸਮੇਤ ਜੋ ਆੜ੍ਹਤੀਆਂ 'ਤੇ ਛਾਪੇਮਾਰੀ ਕੀਤੀ ਗਈ ਹੈ, ਉਸ ਕਾਰਨ ਸਮੂਹ ਆੜ੍ਹਤੀ ਵਰਗ ਵਿੱਚ ਰੋਸ ਦੀ ਲਹਿਰ ਹੈ। ਅੱਜ ਮੀਟਿੰਗ ਦੌਰਾਨ ਸਮੂਹ ਆੜ੍ਹਤੀਆਂ ਨੇ 22 ਤਰੀਕ ਤੋਂ ਲੈ ਕੇ 25 ਤੱਕ ਪੰਜਾਬ ਦੀਆਂ ਸਮੂਹ ਮੰਡੀਆਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸਤੋਂ ਇਲਾਵਾ ਕੇਂਦਰ ਦੀ ਇਸ ਘਟੀਆ ਕਾਰਵਾਈ ਵਿਰੁੱਧ ਕਿਸਾਨ ਜਥੇਬੰਦੀਆਂ ਨਾਲ ਪੰਜ ਮੈਂਬਰੀ ਕਮੇਟੀ ਬਣਾ ਕੇ ਸੰਘਰਸ਼ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ।
Last Updated : Dec 22, 2020, 2:48 PM IST