ਮੰਡੀ ਗੋਬਿੰਦਗੜ੍ਹ 'ਚ ਲੱਗੇ ਕੂੜੇ ਦੇ ਢੇਰ, ਪ੍ਰਸ਼ਾਸਨ ਬੇਖ਼ਬਰ - ਨਗਰ ਕੌਂਸਲ
ਸ੍ਰੀ ਫ਼ਤਿਹਗੜ੍ਹ ਸਾਹਿਬ: ਜਿੱਥੇ ਪੰਜਾਬ ਸਰਕਾਰ ਮਿਸ਼ਨ ਤੰਦਰੁਸਤ ਮੁਹਿੰਮ ਚਲਾ ਕੇ ਸੂਬਾ ਵਾਸੀਆਂ ਦੀ ਚੰਗੀ ਸਿਹਤ ਦੇਣ ਦੇ ਦਾਅਵੇ ਕਰ ਰਹੀ ਹੈ ਉਥੇ ਹੀ ਨਗਰ ਕੌਂਸਲ ਵੱਲੋਂ ਸਾਫ਼ ਸਫਾਈ ਦੇ ਪੁਖਤੇ ਪ੍ਰਬੰਧ ਨਹੀਂ ਕੀਤੇ ਜਾ ਰਹੇ। ਮੰਡੀ ਗੋਬਿੰਦਗੜ੍ਹ 'ਚ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਨਗਰ ਕੌਸਲ ਦੇ ਪ੍ਰਬੰਧ ਖੋਖਲੇ ਨਜ਼ਰ ਆ ਰਹੇ ਹਨ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਇਹ ਕੂੜੇ ਦਾ ਢੇਰ ਪਿਛਲੇ 3 ਸਾਲਾਂ ਤੋਂ ਲਗਾ ਹੋਇਆ ਹੈ ਪਰ ਇਸ ਨੂੰ ਕੋਈ ਚੁੱਕਣ ਲਈ ਨਹੀਂ ਆ ਰਿਹਾ। ਉਨ੍ਹਾਂ ਨੇ ਕਿਹਾ ਕਿ ਕੂੜੇ ਦਾ ਢੇਰ ਲੱਗੇ ਹੋਣ ਕਾਰਨ ਇਥੋਂ ਦੀ ਲੰਘਣਾ ਵੀ ਕਾਫੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਇਸ ਨੂੰ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਪਰ ਉਨ੍ਹਾਂ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਕੂੜੇ ਦੇ ਢੇਰ ਨੂੰ ਚੁੱਕਿਆ ਜਾਵੇ।