ਆਵਾਰਾ ਸਾਨ੍ਹ ਦੇ ਹਮਲੇ 'ਚ ਵਿਅਕਤੀ ਗੰਭੀਰ ਜ਼ਖ਼ਮੀ, ਪੀਜੀਆਈ ਰੈਫ਼ਰ - hoshiarpur crime
ਗੜ੍ਹਸ਼ੰਕਰ: ਪਿੰਡ ਲਹਿਰਾ ਵਿਖੇ ਇੱਕ ਆਵਾਰਾ ਸਾਨ੍ਹ ਨੇ ਹਮਲਾ ਕਰਕੇ ਇੱਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿੰਡ ਵਾਸੀ ਪਾਖਰ ਸਿੰਘ ਪੁੱਤਰ ਬੁੱਧੂ ਰਾਮ ਆਪਣੀ ਪਤਨੀ ਨਾਲ ਕਿਸੇ ਕੰਮ ਸ਼ਹਿਰ ਜਾ ਰਿਹਾ ਸੀ ਤਾਂ ਅਚਾਨਕ ਇੱਕ ਸਾਨ੍ਹ ਨੇ ਉਨ੍ਹਾਂ ਨੂੰ ਲਪੇਟ ਵਿੱਚ ਲੈ ਲਿਆ। ਲੋਕਾਂ ਨੇ ਤੁਰੰਤ ਜ਼ਖ਼ਮੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਡਾ. ਜਸਵੰਤ ਸਿੰਘ ਨੇ ਦੱਸਿਆ ਕਿ ਸਾਨ੍ਹ ਦੇ ਸਿੰਗ ਛਾਤੀ ਦੇ ਖੱਬੇ ਪਾਸੇ ਵੱਜਣ ਕਾਰਨ ਪਾਖਰ ਸਿੰਘ ਦੀ ਹਾਲਤ ਗੰਭੀਰ ਹੈ। ਛਾਤੀ ਦੀਆਂ 3 ਹੱਡੀਆਂ ਟੁੱਟ ਗਈਆਂ ਹਨ, ਜਿਸ ਕਾਰਨ ਨਾਜ਼ੁਕ ਸਥਿਤੀ ਨੂੰ ਵੇਖਦਿਆਂ ਪੀ.ਜੀ.ਆਈ.ਰੈਫ਼ਰ ਕਰ ਦਿੱਤਾ ਗਿਆ।