ਗੁਆਂਢੀ ਚਾਚੇ ਨੇ ਕੀਤਾ ਭਤੀਜੀ ਦਾ ਬਲਾਤਕਾਰ, ਹੋਇਆ ਫ਼ਰਾਰ - ਅੰਮ੍ਰਿਤਸਰ ਵਿੱਚ ਬਲਾਤਕਾਰ
ਅੰਮ੍ਰਿਤਸਰ: ਜੰਡਿਆਲਾ ਗੁਰੂ ਵਿਖੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਗੁਆਂਢੀ ਚਾਚੇ ਵੱਲੋਂ ਇੱਕ 14 ਸਾਲਾ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ। ਪੀੜਿਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਕੰਮ ਲਈ ਸਾਰੇ ਘਰੋਂ ਬਾਹਰ ਗਏ ਹੋਏ ਸਨ ਅਤੇ ਪਿੱਛੋਂ ਦੀ ਇੱਕ ਵਿਅਕਤੀ ਵੱਲੋਂ ਉਸ ਦੀ ਧੀ ਨਾਲ ਜ਼ਬਰਦਸਤੀ ਕੀਤੀ ਗਈ ਪਿਤਾ ਨੇ ਪੁਲਿਸ ਵਾਲਿਆਂ ਉੱਤੇ ਇਲਜ਼ਾਮ ਲਾਏ ਹਨ ਕਿ ਪੁਲਿਸ ਮਾਮਲਾ ਦਰਜ ਕਰਨ ਦੀ ਬਜਾਏ ਉਲਟਾ ਸਾਨੂੰ ਹੀ ਦੋਸ਼ੀ ਨੂੰ ਫੜਣ ਲਈ ਕਹਿ ਰਹੀ ਹੈ। ਇਸ ਦੇ ਉਲਟ ਪੁਲਿਸ ਥਾਣਾ ਇੰਚਾਰਜ ਨੇ ਦੱਸਿਆ ਕਿ ਅਸੀਂ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਹੈ ਅਤੇ ਲੜਕੀ ਦਾ ਮੈਡੀਕਲ ਚੈਕਅਪ ਵੀ ਕੀਤਾ ਗਿਆ ਹੈ। ਫ਼ਿਲਹਾਲ ਦੋਸ਼ੀ ਮੌਕੇ ਤੋਂ ਫ਼ਰਾਰ ਅਤੇ ਪੁਲਿਸ ਦੋਸ਼ੀ ਦੀ ਭਾਲ ਵਿੱਚ ਹੈ।