ਜਲੰਧਰ: ਵਿਅਕਤੀ ਨੇ ਫਲਾਈਓਵਰ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ - ਪਠਾਨਕੋਟ ਚੌਕ ਦੇ ਫਲਾਈਓਵਰ
ਜਲੰਧਰ ਦੇ ਅਮਨ ਨਗਰ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੇ ਫਲਾਈਓਵਰ ਤੋਂ ਛਲਾਂਗ ਲਗਾ ਕੇ ਖੁਦਕੁਸ਼ੀ ਕਰਦਿਆਂ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਹੈ। ਵੀਰਵਾਰ ਨੂੰ ਹੀ ਉਸ ਨੇ ਆਪਣੇ ਨਵੇਂ ਢਾਬੇ ਦਾ ਉਦਘਾਟਨ ਕੀਤਾ ਅਤੇ ਵੀਰਵਾਰ ਨੂੰ ਹੀ ਉਸ ਨੇ ਪਠਾਨਕੋਟ ਚੌਕ ਦੇ ਫਲਾਈਓਵਰ ਤੋਂ ਛਲਾਂਗ ਲਗਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਅਸ਼ੋਕ ਦੇ ਕਈ ਕਾਰੋਬਾਰ ਬੰਦ ਹੋ ਚੁੱਕੇ ਸਨ ਜਿਸ ਕਾਰਨ ਉਹ ਆਪਣਾ ਦਿਮਾਗੀ ਸੰਤੁਲਨ ਖੋਹ ਬੈਠਾ ਸੀ। ਜਲੰਧਰ ਤੋਂ ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।