ਲਾਪਰਵਾਹੀ ਨੇ ਲਈ ਜਾਨ - ਲਾਪਰਵਾਹੀ ਨੇ ਲਈ ਜਾਨ
ਸੋਡਲ ਗੇਟ 'ਤੇ ਟ੍ਰੇਨ ਦੀ ਲਪੇਟ ’ਚ ਆਉਣ ਨਾਲ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਫਾਟਕ ਬੰਦ ਹੋਣ ਤੋਂ ਬਾਵਜੁਦ ਵੀ ਮੋਟਰਸਾਈਕਲ ਵਿਅਕਤੀ ਨੂੰ ਗੇਟ ਦੇ ਹੇਠੋ ਬਾਹਰ ਕੱਢ ਰਿਹਾ ਸੀ ਜਿਸ ਕਾਰਨ ਇਸ ਦੌਰਾਨ ਵਿਅਕਤੀ ਟ੍ਰੇਨ ਦੀ ਲਪੇਟ ਚ ਆ ਗਿਆ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੇਲ ਨਿਵਾਸੀ ਨੰਗਲ ਅਸੂਲੇ ਪੂਰ ਵਜੋਂ ਹੋਈ ਹੈ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।