ਹੋਟਲ ਦੇ ਕਮਰੇ 'ਚ ਵਿਅਕਤੀ ਨੇ ਲਾਇਆ ਫਾਹਾ - ਹੋਟਲ ਦੇ ਕਮਰੇ 'ਚ ਫਾਹਾ ਲੈ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਬਠਿੰਡਾ : ਸ਼ਹਿਰ ਦੇ ਇੱਕ ਹੋਟਲ 'ਚ ਇੱਕ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੋਟਲ ਸਟਾਫ ਦੀ ਜਾਣਕਾਰੀ ਮੁਤਾਬਕ ਸਵੇਰ ਸਮੇਂ 12 ਵਜੇ ਇੱਕ ਜੋੜੇ ਨੇ ਹੋਟਲ 'ਚ ਕਮਰਾ ਲਿਆ ਤੇ ਜਨਮਦਿਨ ਮਨਾਉਣ ਦੀ ਗੱਲ ਆਖੀ। ਜਦੋਂ ਚੈਕਆਊਟ ਦਾ ਸਮਾਂ ਹੋੋਇਆ ਤਾਂ ਹੋਟਲ ਸਟਾਫ ਨੇ ਉਕਤ ਜੋੜੇ ਦੇ ਕਮਰੇ ਦਾ ਦਰਵਾਜ਼ਾ ਖਟਕਾਇਆ। ਕਾਫੀ ਸਮਾਂ ਬੀਤ ਜਾਣ ਮਗਰੋਂ ਵੀ ਜਦੋਂ ਦਰਵਾਜ਼ਾ ਨਹੀਂ ਖੁਲ੍ਹਾਂ ਤਾਂ ਹੋਟਲ ਸਟਾਫ ਨੇ ਪੁਲਿਸ ਤੇ ਸਹਾਰਾ ਸੇਵਾ ਸੁਸਾਇਟੀ ਨੂੰ ਸੂਚਨਾ ਦਿੱਤੀ। ਪੁਲਿਸ ਦੀ ਮੌਜੂਦਗੀ 'ਚ ਕਮਰਾ ਖੋਲ੍ਹਿਆ ਗਿਆ ਤਾਂ ਮਹਿਲਾ ਬੇਹੋਸ਼ੀ ਦੀ ਹਾਲਤ 'ਚ ਮਿਲੀ, ਜਦੋਂ ਕਿ ਵਿਅਕਤੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤੀ ਗਈ ਹੈ ਤੇ ਮਹਿਲਾ ਦਾ ਇਲਾਜ ਜਾਰੀ ਹੈ। ਫਿਲਹਾਲ ਉਕਤ ਦੇ ਖ਼ੁਦਕੁਸ਼ੀ ਕਰਨ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।