'ਜੇ ਪੁਲਿਸ ਮਾਰ ਕੇ ਵਿਖਾ ਦੇਵੇ ਪਟਾਕਾ ਤਾਂ ਬੁਲਟ ਇਥੇ ਹੀ ਛੱਡ ਦੇਵਾਂਗਾ'
ਪੁਲਿਸ ਦੇ ਅਨੋਖੇ ਚਲਾਨ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿਥੇ ਪੰਜਾਬ ਪੁਲਿਸ ਵੱਲੋਂ ਇੱਕ ਵਿਅਕਤੀ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਰਿਸ਼ਵਤ ਮੰਗਣ ਦੇ ਦੋਸ਼ ਲਾਏ ਗਏ ਹਨ। ਇਹ ਮਾਮਲਾ ਹੁਸ਼ਿਆਰਪੁਰ ਦੇ ਕਮਾਲਪੁਰ ਚੌਕ ਦਾ ਹੈ ਜਿਥੇ ਹਰਜੀਤ ਸਿੰਘ ਨਾਂਅ ਦੇ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਚੈਕਿੰਗ ਲਈ ਰੋਕਿਆ ਗਿਆ ਤੇ 1000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ। ਹਰਜੀਤ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਨੇ ਉਸ ਦੇ ਸਾਹਮਣੇ ਇੱਕ ਐਕਟੀਵਾ ਚਾਲਕ ਤੋਂ 200 ਰੁਪਏ ਲੈ ਕੇ ਉਸ ਨੂੰ ਜਾਣ ਦਿੱਤਾ। ਹਰਜਿਤ ਦਾ ਕਹਿਣਾ ਹੈ ਕਿ ਉਸ ਵੱਲੋਂ ਵਿਰੋਧ ਕਾਗਜ਼ ਪੁਰੇ ਹੋਣ ਕਰ ਕੇ ਕੀਤਾ ਗਿਆ ਜਦ ਕਿ ਪੁਲਿਸ ਵੱਲੋਂ ਉਸ ਤੋਂ ਜਬਰਨ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਪੁਲਿਸ ਅਧਿਕਾਰੀ ਵੱਲੋਂ ਇਨ੍ਹਾਂ ਅਰੋਪਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਪੁਲਿਸ ਇਨ੍ਹਾਂ ਜਾਂਚ ਕਰ ਕੇ ਦੋਸ਼ੀ ਵਿਰੁੱਧ ਕਰਵਾਈ ਕੀਤੀ ਜਾਵੇਗੀ।