550 ਵੇਂ ਪ੍ਰਕਾਸ਼ ਪੁਰਬ ਮੌਕੇ ਚੰਡੀਗੜ੍ਹ 'ਚ ਲਗਾਇਆ ਮੈਮੋਗ੍ਰਾਫੀ ਅਤੇ ਡੀਈਸੀਐਸਏ ਸਕ੍ਰੀਨਿੰਗ ਕੈਂਪ - 550ਵੇਂ ਪ੍ਰਕਾਸ਼ ਪੁਰਬ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤ ਕੈਂਸਰ ਫਾਉਂਡੇਸ਼ਨ ਅਤੇ ਗੈਰ ਸਰਕਾਰੀ ਸੰਗਠਨ 'ਦਿ ਲਾਸਟ ਬੈਂਚਸਰ-ਹੈਲਪਿੰਗ ਦ ਹੈਲਪੈੱਸ' ਦੇ ਸਹਿਯੋਗ ਨਾਲ ਸੈਕਟਰ 21 ਦੇ ਕਮਿਉਨਿਟੀ ਸੈਂਟਰ ਵਿੱਚ ਮੈਮੋਗ੍ਰਾਫੀ ਅਤੇ ਕੈਂਸਰ ਖੋਜ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 25 ਤੋਂ ਵੱਧ ਔਰਤਾਂ ਦੀ ਮੈਮੋਗ੍ਰਾਫੀ ਅਤੇ 30 ਹੋਰਾਂ ਦਾ ਡੀਏਸੀਐਸਏ ਟੈਸਟ ਕੀਤਾ ਗਏ। ਗੈਰ ਸਰਕਾਰੀ ਸੰਗਠਨ ਦੀ ਪ੍ਰਧਾਨ ਸਮਿਤਾ ਕੋਹਲੀ ਨੇ ਕਿਹਾ ਕਿ 550 ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਦੇ ਹਿੱਸੇ ਵਜੋਂ ਕਈ ਕੈਂਸਰ ਖੋਜ ਕੈਂਪ ਲਗਾਏ ਜਾ ਰਹੇ ਹਨ। ਇਹ ਮੈਮੋਗ੍ਰਾਫੀ ਅਤੇ ਡੀਈਸੀਐਸਏ ਜਾਂਚ ਕੈਂਪ ਵੀ ਇਸੇ ਕੜੀ ਵਿੱਚ ਆਯੋਜਿਤ ਕੀਤਾ ਗਿਆ ਹੈ। ਇਸ ਜਾਂਚ ਕੈਂਪ ਵਿੱਚ ਸੈਕਟਰ 32 ਸਰਕਾਰੀ ਹਸਪਤਾਲ ਦੀ ਡਾਕਟਰ ਟੀਮ ਸੰਚਾਲਨ ਕਰ ਰਹੀ ਹੈ।
Last Updated : Nov 3, 2019, 4:08 AM IST