'ਵੱਧ ਰਹੀ ਗਰਮੀ ਕਾਰਨ ਬੱਚੇ ਤੇ ਬਜ਼ੁਰਗ ਬਾਹਰ ਨਾ ਨਿਕਲਣ' - talwandi sabbo news
ਤਲਵੰਡੀ ਸਾਬੋ: ਉੱਤਰ ਭਾਰਤ ਵਾਂਗ ਮਾਲਵਾ ਖੇਤਰ ਦੇ ਉਕਤ ਖਿੱਤੇ ਵਿੱਚ ਵੀ ਜ਼ਬਰਦਸਤ ਗਰਮੀ ਪੈ ਰਹੀ ਹੈ। ਪਿਛਲੇ ਕੁੱਝ ਦਿਨਾਂ ਤੋਂ ਵੱਧ ਰਹੀ ਗਰਮੀ ਨਾਲ ਲੂ ਚੱਲ ਰਹੀ ਹੈ ਤੇ ਲੋਕਾਂ ਵਿੱਚ ਵੱਖ-ਵੱਖ ਬਿਮਾਰੀਆਂ ਦੇ ਲੱਛਣ ਦੇਖਣ ਨੂੰ ਮਿਲ ਰਹੇ ਹਨ। ਇਸੇ ਤਹਿਤ ਤਲਵੰਡੀ ਸਾਬੋ ਦੇ ਹਸਪਤਾਲ ਦੇ ਡਾਕਟਰ ਜਗਰੂਪ ਸਿੰਘ ਨੇ ਲੋਕਾਂ ਨੂੰ ਲੂ ਤੋਂ ਬਚਣ ਦੇ ਉਪਾਅ ਦੱਸੇ। ਇਸ ਦੇ ਨਾਲ ਹੀ ਬੱਚਿਆਂ ਤੇ ਬਜ਼ੁਰਗਾਂ ਨੂੰ ਘਰਾਂ 'ਚੋਂ ਨਾ ਨਿਕਲਣ ਦੀ ਸਲਾਹ ਦਿੱਤੀ ਹੈ।