ਮਾਲਵਾ ਇੰਡਸਟਰੀਜ਼ ਦੇ ਮਜਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਲਾਇਆ ਧਰਨਾ - malwa industry
ਮਾਛੀਵਾੜਾ ਸਾਹਿਬ: ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਪੂਰੇ ਭਾਰਤ ਵਿੱਚ ਲੌਕਡਾਊਨ ਜਾਰੀ ਹੈ। ਇਸ ਦੌਰਾਨ ਭਾਰਤ ਸਰਕਾਰ ਨੇ ਹਦਾਇਤਾਂ ਰੱਖੀਆਂ ਸਨ ਕਿ ਕਿਸੇ ਵੀ ਮਜਦੂਰ ਦੀ ਤਨਖ਼ਾਹ ਨਹੀਂ ਰੋਕੀ ਜਾਵੇਗੀ ਪਰ ਇਸ ਦੌਰਾਨ ਮਾਛੀਵਾੜਾ ਸਾਹਿਬ 'ਚ ਕਪੜਾ ਬਣਾਉਣ ਵਾਲੀ ਮਾਲਵਾ ਇੰਡਸਟਰੀਜ਼ ਦੇ 250 ਦੇ ਕਰੀਬ ਮਜਦੂਰਾਂ ਵੱਲੋ ਤਨਖ਼ਾਹ ਨਹੀਂ ਮਿਲੀ। ਇਸ ਦੇ ਚਲਦਿਆਂ ਮਜਦੂਰਾਂ ਨੇ ਫੈਕਟਰੀ ਦੇ ਬਾਹਰ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਦਿਆਂ ਹੋਇਆਂ ਧਰਨਾ ਲਾਇਆ। ਇਸ ਬਾਰੇ ਇਕੱਠੇ ਹੋਏ ਮਜਦੂਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ 3-4 ਮਹੀਨਿਆਂ ਤੋਂ ਤਨਖਾਹ ਨਹੀ ਮਿਲੀ। ਇਸ ਦੌਰਾਨ ਪੁਲਸ ਤੇ ਪ੍ਰਸਾਸ਼ਨ ਨੇ ਮੌਕੇ 'ਤੇ ਪੁੱਜ ਕੇ ਮਜਦੂਰਾਂ ਨੂੰ ਤਨਖਾਹ ਦਵਾਉਣ ਦਾ ਭਰੋਸਾ ਦਵਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਪੈਸੇ ਨਾ ਹੋਣ ਕਾਰਨ ਘਰ ਦਾ ਰਾਸ਼ਨ ਨਹੀ ਹੈ ਤੇ ਫੈਕਟਰੀ ਵੱਲੋਂ ਕੋਈ ਪੈਸਾ ਨਹੀ ਦਿੱਤਾ ਜਾ ਰਿਹਾ ਹੈ। ਮਾਲਵਾ ਇੰਡਸਟਰੀਜ਼ ਦੇ ਮਾਲਕ ਨੇ ਇਹ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ 30 ਮਈ ਤੱਕ ਤਨਖ਼ਾਹ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ।