ਪੰਜਾਬ

punjab

ETV Bharat / videos

ਮਲੂਕਾ ਦੀ ਭਾਜਪਾ ’ਚ ਸ਼ਮੂਲੀਅਤ ਦਾ ਬੇਟੇ ਵੱਲੋਂ ਖੰਡਨ - ਹਮੇਸ਼ਾ ਅਕਾਲੀ ਦਲ ਦੇ ਨਾਲ ਰਹੇ

By

Published : Dec 21, 2021, 8:04 PM IST

ਬਠਿੰਡਾ:ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ (Maluka's BJP joining rumor) ਦਾ ਖੰਡਨ ਕਰਦਿਆਂ ਉਨ੍ਹਾਂ ਦੇ ਬੇਟੇ ਗੁਰਪ੍ਰੀਤ ਸਿੰਘ ਮਲੂਕਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਉਹ ਹਮੇਸ਼ਾ ਅਕਾਲੀ ਦਲ ਦੇ ਨਾਲ ਰਹੇ ਹਨ (Gurpreet says will remain with SAD) ਤੇ ਅੱਗੇ ਨੂੰ ਵੀ ਅਕਾਲੀ ਦਲ (Akali Dal news) ਦੇ ਨਾਲ ਖੜ੍ਹੇ ਹਨ। ਗੁਰਪ੍ਰੀਤ ਮਲੂਕਾ ਨੇ ਕਿਹਾ ਹੈ ਕਿ ਰਾਮਪੁਰਾ ਫੂਲ ਤੋਂ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਨੂੰ ਪੂਰੀ ਹਮਾਇਤ ਕੀਤੀ ਜਾਵੇਗੀ ਤੇ ਉਹ ਚੋਣ ਜਿੱਤੇਗਾ ਤੇ ਇਹੋ ਨਹੀਂ ਅਕਾਲੀ ਦਲ-ਬਸਪਾ ਗਠਜੋੜ ਬਹੁਮਤ ਨਾਲ ਸਰਕਾਰ ਬਣਾ ਕੇ ਲੋਕਪੱਖੀ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇੱਕ ਨਿਜੀ ਚੈਨਲ ਨੇ ਮਲੂਕਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਖਬਰ ਨਸ਼ਰ ਕੀਤੀ ਸੀ ਤੇ ਇਸ ਬਾਰੇ ਇਤਰਾਜ ਜਿਤਾਉਣ ’ਤੇ ਚੈਨਲ ਨੇ ਕਿਹਾ ਕਿ ਇਹ ਸੂਚਨਾ ਭਾਜਪਾ ਦੇ ਸੂਤਰਾਂ ਨੇ ਦਿੱਤੀ ਸੀ। ਗੁਰਪ੍ਰੀਤ ਮਲੂਕਾ ਨੇ ਭਾਜਪਾ ਵਿੱਚ ਸ਼ਮੂਲੀਅਤ ਦੀ ਖਬਰ ਨੂੰ ਸਿਰੇ ਤੋਂ ਨਕਾਰ ਦਿੱਤਾ (Gurpreet Maluka denied news) ਹੈ।

ABOUT THE AUTHOR

...view details