ਹਫ਼ਤਾਵਾਰੀ ਲੌਕਡਾਊਨ ਦੌਰਾਨ ਬੰਦ ਰਹੇਗੀ ਮਾਲੇਰਕੋਟਲਾ ਦੀ ਸਬਜ਼ੀ ਮੰਡੀ - Malerkotla vegetable market
ਮਾਲੇਰਕੋਟਲਾ: ਆਉਣ ਵਾਲੇ ਦਿਨਾਂ ਵਿੱਚ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਵਰਗੇ ਸੂਬਿਆਂ ਵਿੱਚ ਸਬਜ਼ੀ ਮਹਿੰਗੀ ਹੋ ਸਕਦੀ ਹੈ, ਕਿਉਂਕਿ ਹਫ਼ਤਾਵਾਰੀ ਲੌਕਡਾਊਨ ਦੇ ਦਿਨਾਂ ਵਿੱਚ ਮਾਲੇਰਕੋਟਲਾ ਦੀ ਸਬਜ਼ੀ ਮੰਡੀ ਬੰਦ ਰਹੇਗੀ, ਜਿਸ ਕਰਕੇ ਸਬਜ਼ੀ ਖੇਤਾਂ ਵਿੱਚੋਂ ਮੰਡੀ ਵਿੱਚ ਨਹੀਂ ਆਏਗੀ ਅਤੇ ਮੰਡੀ ਤੋਂ ਹੋਰਨਾਂ ਸੂਬਿਆਂ ਲਈ ਵੀ ਨਹੀਂ ਭੇਜੀ ਜਾ ਸਕੇਗੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲੌਕਡਾਊਨ ਨਾਲ ਉਨ੍ਹਾਂ ਦੀ ਸਬਜ਼ੀ ਖ਼ਰਾਬ ਹੋ ਜਾਂਦੀ ਹੈ, ਜਿਸ ਦਾ ਉਨ੍ਹਾਂ ਬਹੁਤ ਭਾਰੀ ਨੁਕਸਾਨ ਹੋ ਰਿਹਾ ਹੈ।