ਮਾਲੇਰਕੋਟਲਾ ਪੁਲਿਸ ਨੇ ਨੌਜਵਾਨ ਨੂੰ ਕੈਪਸੂਲ ਅਤੇ ਗੋਲੀਆਂ ਸਮੇਤ ਕੀਤਾ ਕਾਬੂ - police arrested a young drug suppliers
ਮਾਲੇਰਕੋਟਲਾ: ਕੋਰੋਨਾ ਮਾਰ ਚੱਲ ਰਹੀ ਹੈ ਅਤੇ ਇਸ ਦੇ ਚੱਲਦਿਆਂ ਜੇ ਗੱਲ ਕਰੀਏ ਪੁਲਿਸ ਦੀ ਤਾਂ ਪੁਲਿਸ ਚੰਗੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ। ਮਾਲੇਰਕੋਟਲਾ ਸਿਟੀ-2 ਦੇ ਥਾਣਾ ਮੁਖੀ ਇੰਸਪੈਕਟਰ ਸੁਖਦੀਪ ਸਿੰਘ ਵੱਲੋਂ ਗੁਪਤ ਸੂਚਨਾ ਦੇ ਆਧਾਰ ਉੱਤੇ ਇੱਕ ਨੌਜਵਾਨ ਨੂੰ ਨਸ਼ੇ ਦੀ ਖੇਪ ਦੇ ਨਾਲ ਕਾਬੂ ਕੀਤਾ ਗਿਆ ਹੈ। ਸੁਖਦੀਪ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਕਾਫ਼ੀ ਲੰਮੇ ਸਮੇਂ ਤੋਂ ਪੁਲਿਸ ਨੂੰ ਲੋੜੀਂਦਾ ਸੀ, ਕਿਉਂਕਿ ਇਹ ਵਿਅਕਤੀ ਬਾਹਰੋਂ ਮੈਡੀਕਲ ਨਸ਼ਾ ਲਿਆ ਕੇ ਸ਼ਹਿਰ ਵਿੱਚ ਵੇਚਦਾ ਸੀ। ਪੁਲਿਸ ਮੌਕੇ ਉੱਤੇ ਉਸ ਕੋਲੋਂ ਨਸ਼ੇ ਦੇ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਰਿਮਾਂਡ ਹਾਸਲ ਕਰ ਅਗਲੀ ਕਾਰਵਾਈ ਆਰੰਭ ਦਿੱਤੀ ਹੈ।