ਲੋਕਾਂ ਨੇ ਚੋਰਾਂ ਦਾ ਚਾੜਿਆ ਕੁਟਾਪਾ, ਦੇਖੋ ਵੀਡੀਓ - ਲੁੱਟਖੋਹਾਂ ਦੀਆਂ ਵਾਰਦਾਤਾਂ
ਮਲੇਰਕੋਟਲਾ: ਸੂਬੇ ਭਰ ’ਚ ਲੁੱਟਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਜਿਲ੍ਹੇ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਸਟੇਡੀਅਮ ਦੇ ਪਿਛਲੇ ਪਾਸੇ ਮੋਬਾਇਲ ਫੋਨ ਨੂੰ ਚੋਰੀ ਕਰਦੇ ਹੋਏ ਦੋ ਮੰਡਿਆਂ ਨੂੰ ਕਾਬੂ ਕੀਤਾ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਦਾ ਜੰਮ ਕੇ ਕੁਟਾਪਾ ਸਾੜਿਆ। ਇਸ ਵੀਡੀਓ ’ਚ ਲੋਕਾਂ ਵੱਲੋਂ ਜਦੋ ਉਨ੍ਹਾਂ ਕੋਲ ਮੌਜੂਦ ਮੋਟਰਸਾਇਕਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਉਸਨੂੰ ਵਿਆਹ ’ਚ ਮਿਲਿਆ ਹੈ ਜਦਕਿ ਬਰਾਮਦ ਮੋਟਰਸਾਇਕਲ ’ਚ ਕੋਈ ਵੀ ਨੰਬਰ ਪਲੇਟ ਨਹੀਂ ਹੈ।