ਪੁਲਿਸ ਦਾ ਵੱਡਾ ਐਕਸ਼ਨ, ਤਿੰਨ ਮੁਲਜ਼ਮ ਕਾਬੂ - ਯੂਪੀ
ਹੁਸ਼ਿਆਰਪੁਰ:ਮਾਡਲ ਟਾਊਨ (Model Town)ਵਿਚ ਪੁਲਿਸ ਨੇ ਐਕਸ਼ਨ ਕਰਦੇ ਹੋਏ 3 ਮੁਲਜ਼ਮਾਂ ਘਟਨਾ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਕਾਬੂ ਕਰ ਲਿਆ ਹੈ।ਬੀਤੀ ਰਾਤ ਹੁਸਿ਼ਆਰਪੁਰ ਜਲੰਧਰ ਮਾਰਗ ਤੇ ਬਣੀ ਆਈਟੀਆਈ ਨਜ਼ਦੀਕ ਸਥਿਤ ਗੁਰਪ੍ਰੀਤ ਵੁਡ ਵਰਕਸ ਫੈਕਟਰੀ (Wood Works Factory) ਦੇ ਕੁਝ ਕਰਮੀਆਂ ਅਤੇ ਇਕ ਅਣਪਛਾਤੇ ਸ਼ਰਾਬੀ ਨੌਜਵਾਨ ਜੋ ਕਿ ਭਟਕਦਾ ਹੋਇਆਂ ਫੈਕਟਰੀ ਚ ਆ ਗਿਆ ਸੀ।ਜਿਸ ਤੋਂ ਬਾਅਦ ਫੈਕਟਰੀ ਚ ਕੰਮ ਕਰਨ ਵਾਲੇ 3 ਕਰਮੀਆਂ ਵੱਲੋਂ ਉਕਤ ਨੌਜਵਾਨ ਦੀ ਮਾਰਕੁੱਟ ਕਰਕੇ ਉਸਨੂੰ ਉਸਨੂੰ ਖੰਭੇ ਨਾਲ ਬੰਨ ਦਿੱਤਾ ਜਿਸਦੀ ਸਵੇਰ ਸਮੇਂ ਮੌਤ ਹੋ ਗਈ।ਪੁਲਿਸ ਵੱਲੋਂ ਤਿੰਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।ਡੀਐਸਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਤਿੰਨੋਂ ਕਥਿਤ ਦੋਸ਼ੀ ਯੂਪੀ ਅਤੇ ਬਿਹਾਰ ਨਾਲ ਸਬੰਧਿਤ ਨੇ ਜਿਨ੍ਹਾਂ ਨੂੰ ਕੱਲ ਅਦਾਲਤ ਚ ਪੇਸ਼ ਕੀਤਾ ਜਾਵੇਗਾ।