ਮਹਿਲਾ ਦੇ ਗਰਭਪਾਤ ਨੂੰ ਲੈ ਕੇ ਪੁਲਿਸ ਦਾ ਵੱਡਾ ਐਕਸ਼ਨ - ਮਾਮਲੇ ਦੀ ਜਾਂਚ ਜਾਰੀ
ਫਰੀਦਕੋਟ: ਕੋਟਕਪੂਰਾ ਦੇ ਮਸ਼ਹੂਰ ਗਾਇਨੀ ਹਸਪਤਾਲ ’ਤੇ ਇਕ ਔਰਤ ਦਾ ਗਰਭਪਾਤ ਕਰਨ ਦੇ ਇਲਜ਼ਾਮ ਲੱਗੇ ਹਨ। ਔਰਤ ਦੇ ਪਤੀ ਸਾਹਿਬ ਚੰਦ ਸ਼ਰਮਾ ਪੁੱਤਰ ਜਗਦੀਪ ਚੰਦ ਸ਼ਰਮਾ ਸਰਪੰਚ ਬਾਦੀਆ ਕੋਟਭਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।ਪੀੜਤ ਸ਼ਖ਼ਸ ਨੇ ਆਪਣੀ ਸ਼ਿਕਾਇਤ ਚ ਕਿਹਾ ਹੈ ਕਿ ਉਸਦੇ ਸਹੁਰਾ ਪਰਿਵਾਰ ਦੇ ਵੱਲੋਂ ਉਸਦੀ ਮਨਜ਼ੂਰੀ ਲਏ ਬਿਨਾਂ ਉਸਦੀ ਪਤਨੀ ਦਾ ਗਰਭਪਾਤ ਕਰਵਾਇਆ ਹੈ।ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਸ਼ਿਕਾਇਤਕਰਤਾ ਦੀ ਪਤਨੀ, ਉਸਦੇ ਪਿਤਾ ਤੇ ਹਸਪਤਾਲ ਦੇ ਡਾਕਟਰ ਤੇ ਇੱਕ ਹੋਰ ਸਿਆਸੀ ਆਗੂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।ਪੁਲਿਸ ਦਾ ਕਹਿਣੈ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Last Updated : Jun 13, 2021, 11:01 PM IST