ਪੰਜਾਬ ਦੇ ਬਾਰਡਰਾਂ ’ਤੇ ਵੱਡੀ ਅਣਗਹਿਲੀ !
ਸੂਬੇ ’ਚ ਕੋਰੋਨਾ ਦੇ ਮਾਮਲਿਆਂ ’ਚ ਮੁੜ ਤੋਂ ਵਾਧਾ ਹੋ ਰਿਹਾ ਹੈ। ਜਿਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਨੇ ਪੰਜਾਬ ਨਾਲ ਲੱਗਦੇ ਵੱਖ-ਵੱਖ ਬਾਰਡਰਾਂ ’ਤੇ ਲੋਕਾਂ ਦੇ ਟੈਸਟ ਕਰਨ ਦੇ ਆਦੇਸ਼ ਦੇ ਦਿੱਤੇ ਹੋਏ ਹਨ। ਪਰ ਬਾਰਡਰਾਂ ’ਤੇ ਬਿਲਕੁੱਲ ਵੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹੁੰਦੀ ਹੋਈ ਨਹੀਂ ਦਿਖਾਈ ਦੇ ਰਹੀ ਹੈ। ਜੇਕਰ ਗੱਲ ਕਰੀਏ ਪਠਾਨਕੋਟ ਦੀ ਤਾਂ ਉੱਥੇ ਬੇਸ਼ਕ ਬਾਰਡਰ ’ਤੇ ਪੁਲਿਸ ਕਰਮੀ ਤੈਨਾਤ ਹਨ ਪਰ ਸਿਹਤ ਵਿਭਾਗ ਦਾ ਕੋਈ ਕਰਮੀ ਉੱਥੇ ਮੌਜੂਦ ਨਹੀਂ ਹੈ। ਜਿਸ ਕਾਰਨ ਲੋਕ ਬਿਨਾਂ ਕੋਰੋਨਾ ਟੈਸਟ ਤੋਂ ਪੰਜਾਬ ’ਚ ਦਾਖਲ ਹੋ ਰਹੇ ਹਨ। ਜਿਸ ਨਾਲ ਭਵਿੱਖ ਚ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।