ਕੁਦਰਤ ਨੇ ਢਾਹਿਆ ਕਹਿਰ, ਲੱਖਾਂ ਦਾ ਹੋਇਆ ਨੁਕਸਾਨ - ਘਰਾਂ 'ਚ ਪਿਆ ਸਮਾਨ ਸੜ ਗਿਆ
ਨਾਭਾ: ਨਾਭਾ ਬਲਾਕ ਦੇ ਪਿੰਡ ਲੁਬਾਣਾ 'ਚ ਪਿਛਲੇ ਦਿਨੀਂ ਕੁਦਰਤ ਨੇ ਕਈ ਘਰਾਂ 'ਤੇ ਕਹਿਰ ਢਾਹਿਆ। ਪਿੰਡ ਲੁਬਾਣਾ ਦੇ ਕਈ ਘਰਾਂ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਕਿ ਕਰੀਬ 30 ਤੋਂ 35 ਘਰਾਂ 'ਚ ਅਸਮਾਨੀ ਬਿਜਲੀ ਡਿੱਗੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਘਰਾਂ 'ਚ ਪਿਆ ਸਮਾਨ ਸੜ ਗਿਆ। ਜਿਸ ਨਾਲ ਕਈ ਪਰਿਵਾਰਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਇਸ ਨੂੰ ਲੈਕੇ ਉਨ੍ਹਾਂ ਦਾ ਕਹਿਣਾ ਕਿ ਕੋਰੋਨਾ ਕਾਰਨ ਪਹਿਲਾਂ ਹੀ ਆਰਥਿਕ ਹਾਲਤ ਠੀਕ ਨਹੀਂ ਸੀ,ਉਤੋਂ ਹੋਰ ਵੀ ਨੁਕਸਾਨ ਹੋ ਗਿਆ। ਇਸ ਲਈ ਉਨ੍ਹਾਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।