ਮਹਿੰਦਰਪਾਲ ਬਣੇ ਫਿਲੌਰ ਨਗਰ ਕੌਂਸਲ ਦੇ ਪ੍ਰਧਾਨ - ਕਾਂਗਰਸ ਪਾਰਟੀ
ਜਲੰਧਰ : ਫਿਲੌਰ ਵਿਚ ਨਗਰ ਕੌਂਸਲਰ ਦੀਆਂ ਚੋਣਾਂ 14 ਫਰਵਰੀ ਨੂੰ ਹੋਈਆ ਸੀ ਅਤੇ 17 ਫਰਵਰੀ ਨੂੰ ਇਸ ਦਾ ਰਿਜ਼ਲਟ ਆਇਆ ਸੀ।ਇਸ ਤੋਂ ਬਾਅਦ ਫਿਲੌਰ ਨਗਰ ਕੌਂਸਲਰ ਦੀ ਚੋਣ ਦੇ ਪ੍ਰਧਾਨਗੀ ਦਾ ਰੇੜਕਾ ਹਾਲੇ ਤੱਕ ਅੜਿਆ ਹੋਇਆ ਸੀ ਪਰ ਜਿਸ ਤੋਂ ਬਾਅਦ ਹੁਣ ਨਗਰ ਕੌਂਸਲਰ ਫਿਲੌਰ ਵਿਖੇ ਪ੍ਰਧਾਨ ਚੁਣ ਲਿਆ ਗਿਆ।ਵਾਰਡ ਨੰਬਰ ਚੌਦਾਂ ਤੋਂ ਕੌਂਸਲਰ ਮਹਿੰਦਰਪਾਲ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਗਿਆ।ਇਸ ਮੌਕੇ ਪ੍ਰਧਾਨ ਮਹਿੰਦਰਪਾਲ ਨੇ ਕਿਹਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਈਮਾਨਦਾਰੀ ਨਾਲ ਨਿਭਾਉਣਗੇ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ ਫਿਲੌਰ ਦੇ ਵਿਕਾਸ ਕਾਰਜਾਂ ਨੂੰ ਹੋਰ ਅੱਗੇ ਲੈ ਕੇ ਜਾਣਗੇ।