ਮਹਿੰਦਰ ਸਿੰਘ ਕੇਪੀ ਨੇ ਕਾਂਗਰਸ 'ਤੇ ਲਗਾਏ ਵੱਡੇ ਇਲਜ਼ਾਮ - ਮਹਿੰਦਰ ਸਿੰਘ ਕੇਪੀ ਨੇ ਕਾਂਗਰਸ ਉੱਪਰ ਤਿੱਖੇ ਇਲਜ਼ਾਮ ਲਗਾਏ
ਜਲੰਧਰ: ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਤੇ ਹਾਈਕਮਾਨ ਵੱਲੋਂ ਟਿਕਟ ਦਿੱਤੇ ਜਾਣ ਦੇ ਫ਼ੈਸਲੇ ਤੋਂ ਬਾਅਦ ਮਹਿੰਦਰ ਸਿੰਘ ਕੇਪੀ ਨੇ ਕਾਂਗਰਸ ਉੱਪਰ ਤਿੱਖੇ ਇਲਜ਼ਾਮ ਲਗਾਏ ਹਨ। ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਜਿਸ ਦਿਨ ਰਾਹੁਲ ਗਾਂਧੀ ਜਲੰਧਰ ਆਏ ਸੀ, ਉਸ ਦਿਨ ਉਨ੍ਹਾਂ ਦੀ ਮੁਲਾਕਾਤ ਰਾਹੁਲ ਗਾਂਧੀ ਨਾਲ ਗੱਡੀ ਵਿਚ ਹੋਈ ਸੀ। ਜਿਸ ਵਿੱਚ ਨਵਜੋਤ ਸਿੰਘ ਸਿੱਧੂ ਚਰਨਜੀਤ ਚੰਨੀ ਸਮੇਤ ਹੋਰ ਲੀਡਰਸ਼ਿਪ ਵੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਜੀ ਨੇ ਖੁਦ ਨਵਜੋਤ ਸਿੰਘ ਸਿੱਧੂ ਅਤੇ ਚੰਨੀ ਨੇ ਉਨ੍ਹਾਂ ਨੂੰ ਟਿਕਟ ਦੇਣ ਬਾਰੇ ਕਹਿ ਦਿੱਤਾ ਸੀ, ਪਰ ਜੋ ਸੱਚ ਨਾ ਸਾਬਿਤ ਹੋਇਆ।