ਨਵਜੋਤ ਸਿੰਘ ਸਿੱਧੂ ਬਿਠਾਉਣਗੇ ਕਾਂਗਰਸ ਪਾਰਟੀ ਦਾ ਭੱਠਾ: ਮਹੇਸ਼ਇੰਦਰ ਗਰੇਵਾਲ - ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਬਲਿਆਵਾਲ
ਲੁਧਿਆਣਾ: ਲੁਧਿਆਣਾ ਤੋਂ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਬਲਿਆਵਾਲ ਵੱਲੋਂ ਅਸਤੀਫਾ ਦੇਣ ਦੇ ਮਾਮਲੇ 'ਤੇ ਲੁਧਿਆਣਾ ਤੋਂ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਆਪਣੇ ਅਸਤੀਫੇ ਦਾ ਕਾਰਨ ਨਵਜੋਤ ਸਿੱਧੂ ਨੂੰ ਦੱਸਿਆ ਕਿਓਂਕਿ ਉਹ ਮੀਡੀਆ ਚ ਸਿੱਧੂ ਦੇ ਬਿਆਨਾਂ ਨੂੰ ਡਿਫੈਂਡ ਨਹੀਂ ਕਰ ਪਾ ਰਹੇ ਸਨ। ਉਨ੍ਹਾਂ ਮਨਜਿੰਦਰ ਸਿਰਸਾ ਤੇ ਵੀ ਸਵਾਲ ਖੜੇ ਕਰਦਿਆਂ ਕਿਹਾ ਕਿ ਕੀ ਸਿੱਖਾਂ ਦੇ ਕੰਮ ਤਾਂ ਹੀ ਹੋਣਗੇ ਜਦੋਂ ਭਾਜਪਾ ਕੋਲ ਕੋਈ ਸਿੱਖ ਚਿਹਰਾ ਹੋਵੇਗਾ। ਉਨ੍ਹਾਂ ਕਿਹਾ ਕਿ ਸਿਰਸਾ ਨੇ ਜੋ ਤਰਕ ਦਿੱਤਾ ਉਹ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿੱਥੇ ਵੀ ਗਏ ਹਨ ਸਭ ਦਾ ਭੱਠਾ ਬਿਠਾ ਕੇ ਆਏ ਹਨ, ਹੁਣ ਉਹ ਕਾਂਗਰਸ ਦਾ ਭੱਠਾ ਦੇਣਗੇ। ਗਰੇਵਾਲ ਨੇ ਕਿਹਾ ਕਿ ਕੈਪਟਨ ਅਪਰਿੰਦਰ ਸਿੰਘ ਨੂੰ ਜਦੋਂ ਮੁੱਖ ਮੰਤਰੀ ਅਹੁਦੇ ਤੋਂ ਲਾਇਆ ਸੀ ਓਦੋਂ ਹੀ ਉਨ੍ਹਾਂ ਫੈਸਲਾ ਕਰ ਲਿਆ ਸੀ ਕਿ ਆਪਣੀ ਵੱਖਰੀ ਪਾਰਟੀ ਬਨਾਉਣਗੇ ਉਨ੍ਹਾਂ ਕਿਹਾ ਕਿ ਹੁਣ ਵੱਖਰੀ ਪਾਰਟੀ ਚਲਾਉਣ ਲਈ ਦੁਕਾਨਦਾਰੀ ਦੀ ਲੋੜ ਤਾਂ ਪੈਣੀ ਹੀ ਸੀ।