'ਨਵਜੋਤ ਸਿੱਧੂ ਸੋਨੀਆ, ਪ੍ਰਿਯੰਕਾ ਤੇ ਰਾਹੁਲ ਗਾਂਧੀ ਦੇ ਨੇ ਗੁਲਾਮ' - Maheshinder Grewal
ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਨਿਸ਼ਾਨੇ ਸਾਧੇ ਗਏ ਹਨ। ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ ਨੇ ਨਵਜੋਤ ਸਿੰਘ ਸਿੱਧੂ ‘ਤੇ ਵਰ੍ਹਦਿਆਂ ਕਿਹਾ ਕਿ ਉਹ ਜਦੋਂ ਪੰਜਾਬ ਕੈਬਨਿਟ ਦੇ ਵਿੱਚ ਮੌਜੂਦ ਸਨ ਤਾਂ ਉਨ੍ਹਾਂ ਨੇ ਉਸ ਸਮੇਂ ਪੰਜਾਬ ਦੇ ਮੁੱਦਿਆਂ ਦੀ ਜੋ ਉਹ ਹੁਣ ਗੱਲ ਕਰ ਰਹੇ ਉਨ੍ਹਾਂ ਨੂੰ ਹੱਲ ਕਿਉਂ ਨਹੀਂ ਕੀਤਾ। 1984 ਚ ਸਿੱਖਾਂ ਦੇ ਹੋਏ ਕਤਲੇਆਮ ਨੂੰ ਲੈ ਕੇ ਵੀ ਉਨ੍ਹਾਂ ਨਵਜੋਤ ਸਿੰਘ ਸਿੱਧੂ ਤੇ ਸਵਾਲ ਚੁੱਕੇ ਗਏ। ਗਰੇਵਾਲ ਨੇ ਕਿਹਾ ਕਿ ਸਿੱਧੂ 1984 ਸਿੱਖਾਂ ਕਤਲੇਆਮ ਤੇ ਇਸ ਲਈ ਨਹੀਂ ਬੋਲਦੇ ਕਿਉਂਕਿ ਉਹ ਗਾਂਧੀ ਪਰਿਵਾਰ ਦੇ ਗੁਲਾਮ ਹਨ। ਉਨ੍ਹਾਂ ਕਿਹਾ ਕਿ ਸਿੱਧੂ ਸੋਨੀਆ ਗਾਂਧੀ, ਰਾਹੁਲ ਅਤੇ ਪ੍ਰਿਯੰਕਾ ਗਾਂਧੀ ਦੇ ਗੁਲਾਮ ਹਨ ਇਸ ਲਈ ਉਨ੍ਹਾਂ 1984 ਦੇ ਦੁਖਾਂਤ ਤੇ ਨਹੀਂ ਬੋਲਦੇ।
Last Updated : Nov 6, 2021, 7:59 AM IST