ਮਹਾਰਾਣਾ ਪ੍ਰਤਾਪ ਜੀ ਦਾ ਮਨਾਇਆ ਗਿਆ 480ਵਾਂ ਜਨਮ ਦਿਹਾੜਾ - Pathankot Maharana Pratap Ji' Birthday Celebrated
ਪਠਾਨਕੋਟ: ਮਹਾਰਾਣਾ ਪ੍ਰਤਾਪ ਜੀ ਦਾ 480 ਵਾਂ ਜਨਮ ਦਿਹਾੜਾ ਪਠਾਨਕੋਟ ਸ਼ਹਿਰ ਵਿਖੇ ਮਨਾਇਆ ਗਿਆ। ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਮਹਾਰਾਣਾ ਪ੍ਰਤਾਪ ਜੀ ਦੇ ਜਨਮ ਦਿਹਾੜੇ ਮੌਕੇ ਵੱਡਾ ਇਕੱਠ ਨਹੀਂ ਹੋ ਸਕਿਆ। ਇਸ ਮੌਕੇ ਰਾਜਪੂਤ ਸਭਾ ਦੇ ਮੈਂਬਰਾਂ ਨੇ ਮਹਾਰਾਣਾ ਪ੍ਰਤਾਪ ਦੀ ਮੂਰਤੀ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਉੱਥੇ ਇਸ ਮੌਕੇ ਕੋਰੋਨਾ ਵਾਇਰਸ ਵਿਰੁੱਧ ਲੜ ਰਹੇ ਫੌਜ ਦੇ ਜਵਾਨ, ਪੁਲਿਸ ਕਰਮਚਾਰੀ, ਡਾਕਟਰ ਅਤੇ ਸਫਾਈ ਸੇਵਕਾਂ ਦੀ ਸ਼ਲਾਘਾ ਕੀਤੀ।