ਕਿਸਾਨੀ ਸੰਘਰਸ਼ ਦੇ ਚੱਲਦੇ ਨਹੀਂ ਮਨਾਏ ਜਾਣਗੇ ਮਾਘੀ ਦਾ ਮੇਲਾ: ਸੁਖਬੀਰ ਬਾਦਲ - ਵਿਧਾਨਸਭਾ ਹਲਕਾ ਬੱਲੂਆਣਾ
ਫਾਜ਼ਿਲਕਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨਸਭਾ ਹਲਕਾ ਬੱਲੂਆਣਾ ਦੇ ਪਾਰਟੀ ਬਲਾਕ ਪ੍ਰਧਾਨਾਂ , ਪਿੰਡ ਦੇ ਅਕਾਲੀ ਵਰਕਰਾਂ ਦੇ ਨਾਲ ਰੂਬਰੂ ਹੋਣ ਲਈ ਅਬੋਹਰ ਦੇ ਪੰਜਾਬ ਪੈਲਸ 'ਚ ਪਹੁੰਚੇ। ਉਨ੍ਹਾਂ ਨੇ ਇਸ ਮੌਕੇ 'ਤੇ ਅਕਾਲੀ ਦਲ ਦੇ ਸਟੀਕਰ ਰਿਲੀਜ਼ ਕੀਤੇ ਅਤੇ ਸਮੂਹ ਅਕਾਲੀ ਵਰਕਰਾਂ ਨੂੰ ਸਟੀਕਰ ਆਪਣੇ ਵਾਹਨਾਂ 'ਤੇ ਲਗਾਉਣ ਲਈ ਕਿਹਾ। ਇਸ ਮੌਕੇ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ 'ਤੇ ਚਲ ਰਹੇ ਕਿਸਾਨੀ ਸੰਘਰਸ਼ ਕਰਕੇ ਇਸ ਵਾਰ ਅਕਾਲੀ ਦਲ ਮਾਘੀ ਮੇਲੇ ਦੇ ਪ੍ਰੋਗਰਾਮਾਂ ਨੂੰ ਨਹੀਂ ਕਰੇਗਾ ਪਰ ਉਹ ਮਾਘੀ ਦਿਹਾੜੇ 'ਤੇ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਨਤਮਸਤਕ ਹੋਣ ਲਈ ਜਾਣਗੇ।