ਮਦਨ ਮੋਹਨ ਮਿੱਤਲ ਨੇ ਆਪਣੇ ਘਰ ਤੋਂ ਭਾਜਪਾ ਦਾ ਝੰਡਾ ਉਤਾਰਿਆ - ਮਿੱਤਲ ਨੇ ਆਪਣੇ ਘਰ ਤੋਂ ਭਾਜਪਾ ਦਾ ਝੰਡਾ ਉਤਾਰਿਆ
ਸ੍ਰੀ ਅਨੰਦਪੁਰ ਸਾਹਿਬ: ਸਾਬਕਾ ਭਾਜਪਾ ਆਗੂ ਮਦਨ ਮੋਹਨ ਮਿੱਤਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਐਤਵਾਰ ਨੂੰ ਸਾਥੀਆਂ ਸਮੇਤ ਆਪਣੇ ਘਰ ਤੋਂ ਭਾਜਪਾ ਦਾ ਝੰਡਾ ਉਤਾਰਿਆ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਲਹਰਿਾਇਆ। ਇਸ ਮੌਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਗਈ। ਇਸ ਅਰਦਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਲੀਡਰ ਵੱਡੀ ਗਿਣਤੀ ਵਿੱਚ ਮੌਜੂਦ ਸਨ। ਮਦਨ ਮੋਹਨ ਮਿੱਤਲ ਦੇ ਪਾਰਟੀ ਵਿੱਚ ਸ਼ਾਮਲ ਹੋਣ ਦੇ ਨਾਲ ਪਾਰਟੀ ਵਰਕਰਾਂ ਦੇ ਵਿੱਚ ਉਤਸ਼ਾਹ ਦੇਖਿਆ ਗਿਆ ਤੇ ਮਦਨ ਮੋਹਨ ਮਿੱਤਲ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਜੰਮ ਕੇ ਤਾਰੀਫ਼ ਕੀਤੀ।