ਲੁਧਿਆਣਾ: ਪੀਏਯੁ ਦੇ ਪਰਕਰ ਹਾਊਸ 'ਚ ਇਕਾਂਤਵਾਸ 'ਚ ਰੱਖੇ ਗਏ ਕੋਟਾ ਤੋਂ ਆਏ ਵਿਦਿਆਰਥੀ - ਸ਼ਰਧਾਲੂ
ਲੁਧਿਆਣਾ: ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਆਏ ਸ਼ਰਧਾਲੂਆਂ ਤੇ ਵਿਦਿਆਰਥੀਆਂ ਨੂੰ ਵੱਖ-ਵੱਖ ਥਾਵਾਂ ਤੇ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਕੋਟਾ ਤੋਂ ਆਏ 22 ਵਿਦਿਆਰਥੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਰਕਰ ਹਾਊਸ ਵਿੱਚ ਰਹਿ ਰਹੇ ਹਨ। 22 ਵਿਦਿਆਰਥੀਆਂ ਵਿੱਚੋਂ 8 ਲੜਕੀਆਂ ਅਤੇ 14 ਮੁੰਡੇ ਨੇ ਜਿਨ੍ਹਾਂ ਨੂੰ ਵੱਖ-ਵੱਖ ਕਮਰਿਆਂ ਦੇ ਵਿੱਚ ਇਕਾਂਤਵਾਸ 'ਚ ਰੱਖਿਆ ਗਿਆ। ਵਿਦਿਆਰਥੀਆਂ ਨੇ ਵੀ ਪ੍ਰਸ਼ਾਸ਼ਨ ਵੱਲੋਂ ਮੁਹੱਇਆ ਕਰਵਾਏ ਜਾ ਰਹੇ ਪ੍ਰਬੰਧਾਂ ਤੇ ਸੰਤੁਸ਼ਟੀ ਜਤਾਈ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਖਾਣ ਲਈ ਸਹੀ ਖਾਣਾ ਮਿਲ ਰਿਹਾ ਹੈ, ਇਸ ਤੋਂ ਇਲਾਵਾ ਉਹ ਜ਼ਿਆਦਾਤਰ ਪੜ੍ਹਾਈ ਕਰਕੇ ਹੀ ਆਪਣਾ ਟਾਈਮ ਪਾਸ ਕਰਦੇ ਨੇ। ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ ਨੇ ਕਿਹਾ ਹੈ ਕਿ ਬੱਚੇ ਪ੍ਰਬੰਧਾਂ ਤੋਂ ਸੰਤੁਸ਼ਟ ਹਨ, ਅਤੇ ਪੜ੍ਹਾਈ ਕਰਦੇ ਰਹਿੰਦੇ ਨੇ, ਉਨ੍ਹਾਂ ਕਿਹਾ ਕਿ 22 ਵਿਦਿਆਰਥੀ ਇਸ ਸੈਂਟਰ ਵਿੱਚ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਇੱਥੇ ਆ ਗਏ ਹਨ, ਤੇ ਉਹ ਵੀ ਪ੍ਰਬੰਧਾਂ ਤੋਂ ਸੰਤੁਸ਼ਟ ਨੇ, ਉਨ੍ਹਾਂ ਕਿਹਾ ਕਿ ਕੁਝ ਵਿਦਿਆਰਥੀ ਭਗਵਤ ਗੀਤਾ ਵਰਗੀਆਂ ਕਿਤਾਬਾਂ ਪੜ੍ਹ ਰਹੇ ਨੇ, ਅਤੇ ਉਨ੍ਹਾਂ ਵੱਲੋਂ ਹੋਰ ਵੀ ਕਿਤਾਬਾਂ ਦੀ ਮੰਗ ਕੀਤੀ ਜਾ ਰਹੀ ਹੈ।