ਐੱਸਟੀਐੱਫ ਵੱਲੋਂ ਇੱਕ ਕਿਲੋਗ੍ਰਾਮ ਹੈਰੋਇਨ ਸਣੇ ਇੱਕ ਤਸਕਰ ਕਾਬੂ - ludhiana stf arrest one with heroin
ਐੱਸਟੀਐੱਫ ਲੁਧਿਆਣਾ ਦੀ ਟੀਮ ਨੇ ਕੁਆਲਿਟੀ ਚੌਕ ਸ਼ਿਮਲਾਪੁਰੀ ਤੋਂ ਇੱਕ ਨਸ਼ਾ ਤਸਕਰ ਨੂੰ ਇੱਕ ਕਿਲੋ ਗ੍ਰਾਮ ਹੈਰੋਇਨ ਅਤੇ 100 ਗ੍ਰਾਮ ਆਈਸ ਡਰੱਗ ਸਣੇ ਕਾਬੂ ਕੀਤਾ ਹੈ। ਇਸ ਮੁਲਜ਼ਮ ਦੀ ਪਛਾਣ ਅਰਵਿੰਦਰ ਸਿੰਘ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਐੱਸਟੀਐੱਫ ਨੇ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਨਾਕੇਬੰਦੀ ਕੀਤੀ ਸੀ। ਇਸ ਦੌਰਾਨ ਐੱਸਟੀਐੱਫ ਟੀਮ ਨੇ 7-8 ਸਾਲ ਤੋਂ ਤਸਕਰੀ ਕਰ ਰਹੇ ਅਰਵਿੰਦਰ ਸਿੰਘ ਨੂੰ ਇਨੋਵਾ ਕਾਰ ਵਿੱਚ ਆਪਣੇ ਗ੍ਰਾਹਕ ਨੂੰ ਹੈਰੋਇਨ ਸਪਲਾਈ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੋਸ਼ੀ ਇਹ ਨਸ਼ਾ ਦਿੱਲੀ ਤੋਂ ਲੈ ਕੇ ਆਇਆ ਗਿਆ ਸੀ।