ਲੁਧਿਆਣਾ ਪੁਲਿਸ ਨੇ ਨਾਲਾਗੜ੍ਹ ਤੋਂ ਅਗਵਾ ਹੋਏ ਬੱਚੇ ਨੂੰ ਕੀਤਾ ਬਰਾਮਦ - ਅਗਵਾ ਹੋਇਆ ਬੱਚੇ ਨੂੰ ਕੀਤਾ ਬਰਾਮਦ
ਲੁਧਿਆਣਾ: ਬੱਸ ਸਟੈਂਡ ਪੁਲਿਸ ਨੇ ਇੱਕ ਅਹਿਮ ਕਾਮਯਾਬੀ ਹਾਸਲ ਕਰਦੇ ਨਾਲਾਗੜ੍ਹ ਤੋਂ ਅਗਵਾ ਹੋਏ ਇੱਕ ਬੱਚੇ ਨੂੰ ਬੱਸ ਸਟੈਂਡ ਤੋਂ ਬਰਾਮਦ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਹੈ। ਬੱਚੇ ਦੀ ਉਮਰ 5 ਸਾਲ ਦੱਸੀ ਜਾ ਰਹੀ ਹੈ ਅਤੇ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਕਰਕੇ ਹੀ ਮੁਲਜ਼ਮ ਨੇ ਬੱਚੇ ਨੂੰ ਅਗਵਾ ਕੀਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਸ਼ੰਕਰ ਤੇ ਠੇਕੇਦਾਰ ਦੇ ਕੋਲ ਨਾਲਾਗੜ੍ਹ ਦੇ ਨੇੜਲੇ ਪਿੰਡ ਵਿੱਚ ਕੰਮ ਕਰਦਾ ਸੀ ਪਰ ਠੇਕੇਦਾਰ ਵੱਲੋਂ ਉਸ ਦੇ ਪੈਸੇ ਨਾ ਦੇਣ ਤੇ ਉਸ ਨੇ ਠੇਕੇਦਾਰ ਦੇ 5 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਸੀ।