ਲੁਧਿਆਣਾ ਜਬਰ ਜਨਾਹ ਮਾਮਲਾ: ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਕੀਤੀ ਪੱਥਰਬਾਜ਼ੀ - ਬੱਚੀ ਨਾਲ ਜਬਰ ਜਨਾਹ ਮਾਮਲੇ 'ਚ ਪ੍ਰਦਰਸ਼ਨ
ਲੁਧਿਆਣਾ : ਬੀਤੇ ਦਿਨੀਂ ਸ਼ਹਿਰ 'ਚ 7 ਸਾਲਾ ਦੀ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਇਸ ਮਾਮਲੇ 'ਚ ਸੋਸ਼ਲ ਮੀਡੀਆ 'ਤੇ ਬੱਚੀ ਨਾਲ ਜਬਰ ਜਨਾਹ ਲਈ ਉਸ ਦੇ 13 ਸਾਲਾ ਭਰਾ ਨੂੰ ਮੁਖ ਮੁਲਜ਼ਮ ਦੱਸਿਆ ਸੀ। ਪੁਲਿਸ ਮੁਤਾਬਕ ਬੱਚੀ ਦੇ ਭਰਾ ਨੇ ਇੱਕ ਟੀਵੀ ਸ਼ੋਅ ਵੇਖਣ ਇਹ ਅਪਰਾਧ ਕੀਤਾ ਗਿਆ। ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੁਲਿਸ ਗ਼ਲਤ ਢੰਗ ਨਾਲ ਉਨ੍ਹਾਂ ਦੇ ਨਬਾਲਗ ਬੱਚੇ ਨੂੰ ਫਸਾ ਰਹੀ ਹੈ। ਇਸ ਦੇ ਚਲਦੇ ਪੀੜਤ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਪੁਲਿਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪੁਲਿਸ 'ਤੇ ਪੱਥਰਬਾਜ਼ੀ ਵੀ ਕੀਤੀ। ਉਨ੍ਹਾਂ ਪੁਲਿਸ 'ਤੇ ਮਾਮਲੇ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ ਲਾਏ।