ਲੁਧਿਆਣਾ ਦੇ ਡੀਸੀ ਨੇ ਰੱਦ ਕੀਤੇ ਕਰਫਿਊ ਪਾਸ - ਕਰਫਿਊ ਪਾਸ
ਲੁਧਿਆਣਾ: ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਪੰਜਾਬ ਕਰਫਿਊ ਦੌਰਾਨ ਬਣੇ ਕਰਫਿਊ ਪਾਸ ਨੂੰ ਰੱਦ ਕਰ ਦਿੱਤਾ ਹੈ। ਡੀ.ਸੀ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਪੰਜਾਬ 'ਚ ਦਿਨ-ਬ-ਦਿਨ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਤਹਿਤ ਲੋਕਾਂ ਦੀ ਆਵਾਜਾਈ ਨੂੰ ਪੱਕਾ ਬੰਦ ਕਰਨ ਲਈ ਕਰਫਿਊ ਪਾਸ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੋ ਸਰਕਾਰੀ ਅਦਾਰਿਆਂ 'ਚ ਕੰਮ ਕਰਨ ਵਾਲਿਆਂ ਦੀ ਸਰਕਾਰ ਵੱਲੋਂ ਡਿਊਟੀ ਲਗਾਈ ਹੈ ਉਨ੍ਹਾਂ ਦਾ ਆਈ.ਡੀ ਕਾਰਡ ਹੀ ਉਨ੍ਹਾਂ ਦਾ ਪਾਸ ਹੋਵੇਗਾ।