ਲੁਧਿਆਣਾ: ਨਗਰ ਕੌਂਸਲ ਚੋਣਾਂ ਨੂੰ ਲੈ ਕੇ 68.92 ਫੀਸਦੀ ਹੋਈ ਵੋਟਿੰਗ - Municipal Council elections
ਲੁਧਿਆਣਾ: ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਗਰਾਓਂ, ਖੰਨਾ, ਰਾਏਕੋਟ, ਪਾਇਲ ਦੇ ਦੋਰਾਹਾਂ ਦੇ ਵਿੱਚ ਵੋਟਿੰਗ ਹੋਈ, ਜਦੋਂ ਕਿ ਮੁੱਲਾਂਪੁਰ ਅਤੇ ਸਾਹਨੇਵਾਲ ਦੇ ਇੱਕ ਇੱਕ ਵਾਰਡ ਲਈ ਜ਼ਿਮਨੀ ਚੋਣ ਹੋਈਆਂ, ਜੇਕਰ ਵੋਟ ਫੀਸਦੀ ਦੀ ਗੱਲ ਕੀਤੀ ਜਾਵੇ ਤਾਂ ਖੰਨਾ 'ਚ 66.16, ਜਗਰਾਓਂ 67.54, ਸਮਰਾਲਾ 72.68, ਰਾਏਕੋਟ 73.33, ਦੋਰਾਹਾ 74.43, ਪਾਇਲ 83.09, ਮੁੱਲਾਂਪੁਰ 68.50, ਸਾਹਨੇਵਾਲ 61.16 ਫੀਸਦੀ ਵੋਟਿੰਗ ਹੋਈ। ਲੁਧਿਆਣਾ ਦੇ ਵਿੱਚ ਇੱਕ ਦੋ ਥਾਵਾਂ ਨੂੰ ਛੱਡ ਕੇ ਲਗਭਗ ਵੋਟਿੰਗ ਦੀ ਪ੍ਰਕਿਰਿਆ ਅਮਨੋ-ਅਮਾਨ ਨਾਲ ਨੇਪਰੇ ਚੜੀ, ਹੁਣ 17 ਫਰਵਰੀ ਨੂੰ ਬੁੱਧਵਾਰ ਵਾਲੇ ਦਿਨ ਨਤੀਜੇ ਐਲਾਨੇ ਜਾਣਗੇ।