ਲੌਕਡਾਉਨ ਦੌਰਾਨ ਰਸੋਈ ਗੈਸ ਦੀ ਸਪਲਾਈ ਬਿਨ੍ਹਾਂ ਰੁਕਾਵਟ ਤੋਂ ਜਾਰੀ - ਕੋਰੋਨਾਵਾਇਰਸ
ਕੋਰੋਨਾ ਵਾਇਰਸ ਦੇ ਚੱਲਦੇ ਪੂਰੇ ਦੇਸ਼ ਨੂੰ ਲੌਕਡਾਊਨ ਕਰ ਦਿੱਤਾ ਹੈ ਜਿਸ ਦੌਰਾਨ ਫੈਕਟਰੀਆਂ, ਜਨਤਕ ਅਦਾਰਿਆਂ, ਸਿਖਿਆ ਅਦਾਰਿਆਂ ਆਦਿ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਲੌਕਡਾਉਨ ਦੇ ਵਿੱਚ ਹਸਪਤਾਲਾਂ, ਕਰਿਆਨਾ ਦੁਕਾਨਾਂ, ਗੈਸ ਏਜੰਸੀ ਨੂੰ ਜਾਰੀ ਰੱਖਿਆ ਗਿਆ ਹੈ। ਗੈਸ ਏਜੰਸੀ ਦੇ ਵਰਕਰ ਨੇ ਦੱਸਿਆ ਕਿ ਕਰਫਿਊ ਦਾ ਅਸਰ ਗੈਸ ਏਜੰਸੀ 'ਤੇ ਨਹੀਂ ਪਿਆ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਵਾਂਗ ਹੀ ਸਿਲੰਡਰਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਗੈਸ ਸਪਲਾਈ ਕਰਨ ਸਮੇਂ ਦਸਤਾਨੇ ਦੀ ਵਰਤੋਂ ਕਰਦੇ ਹਨ।