ਕੱਪੜੇ ਦੀ ਫੈਕਟਰੀ 'ਚ ਲੱਗੀ ਅੱਗ ਲੱਖਾਂ ਦਾ ਨੁਕਸਾਨ - ਦਮਕਲ ਵਿਭਾਗ ਅੰਮ੍ਰਿਤਸਰ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਨੇੜਲੇ ਪਿੰਡ ਵੇਰਕੇ ਵਿੱਚ ਉਸ ਪੈਂਦੀ ਇੱਕ ਕੱਪੜੇ ਦੀ ਫੈਕਟਰੀ ਵਿੱਚ ਅਚਾਨਕ ਅੱਗ ਲੱਗਣ ਕਰਕੇ 40 ਤੋਂ 50 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉੱਥੇ ਹੀ ਵੇਰਕਾ ਦੇ ਵਿੱਚ ਸਥਿੱਤ ਫੈਕਟਰੀ ਲੰਮੇ ਸਮੇਂ ਤੋਂ ਚੱਲ ਰਹੀ ਸੀ ਅਤੇ ਅਚਾਨਕ ਹੀ ਮਸ਼ੀਨ ਦੀ ਪਾਈਪ ਫੱਟਣ ਕਰਕੇ ਅੱਗ ਲੱਗੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ 'ਤੇ ਫਾਇਰ ਬ੍ਰਿਗੇਡ ਵੱਲੋਂ ਪਹੁੰਚ ਕੇ ਇਸ ਅੱਗ 'ਤੇ ਕਾਬੂ ਪਾਇਆ ਗਿਆ। ਉੱਥੇ ਹੀ ਫੈਕਟਰੀ ਮਾਲਕ ਦੀ ਮੰਨੀ ਜਾਵੇ ਤਾਂ ਉਹ ਜਦੋਂ ਫੈਕਟਰੀ ਵਿੱਚ ਪਹੁੰਚਿਆ ਤਾਂ ਮਸ਼ੀਨਾਂ ਸ਼ੁਰੂ ਕੀਤੀਆਂ ਗਈਆਂ ਤਾਂ ਅਚਾਨਕ ਇੱਕ ਪਾਈਪ ਜਿਸ ਵਿੱਚੋਂ ਤੇਲ ਨਿਕਲ ਰਿਹਾ ਸੀ। ਉਸ ਨੂੰ ਅੱਗ ਲੱਗਣ ਕਰਕੇ ਪੂਰੀ ਫੈਕਟਰੀ ਦੇ ਵਿੱਚ ਇਹ ਅੱਗ ਫੈਲ ਗਈ। ਉਥੇ ਹੀ ਉਨ੍ਹਾਂ ਵੱਲੋਂ ਦਮਕਲ ਵਿਭਾਗ ਦੇ ਨੂੰ ਸੂਚਿਤ ਕੀਤਾ ਗਿਆ 'ਤੇ ਦੱਸ ਮਿੰਟ ਦੇ ਵਿੱਚ ਹੀ ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆ।